Connect with us

ਅਪਰਾਧ

ਐਕਟਿਵਾ ’ਤੇ ਜਾ ਰਹੇ ਚਾਚੇ ਤੇ ਭਤੀਜੇ ਨੂੰ ਬੰਦੂਕ ਦੀ ਨੋਕ ’ਤੇ ਲੁੱਟਿਆ, ਮਾਮਲਾ ਦਰਜ

Published

on

Uncle and nephew going on Activa robbed at gunpoint, case registered

ਲੁਧਿਆਣਾ : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ 70 ਦਿਨ ਪਹਿਲਾਂ ਹੋਈ ਲੁੱਟ-ਖੋਹ ਦੇ ਸਬੰਧ ’ਚ 8 ਲੁਟੇਰਿਆਂ ਖ਼ਿਲਾਫ਼ ਲੁੱਟ ਦਾ ਮਾਮਲਾ ਦਰਜ ਕੀਤਾ ਹੈ। ਸਾਕੇਤ ਖੰਨਾ ਪੁੱਤਰ ਰਾਕੇਸ਼ ਖੰਨਾ ਵਾਸੀ ਨੇਤਾ ਜੀ ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਭਤੀਜੇ ਨਾਲ ਐਕਟਿਵਾ ’ਤੇ ਘੰਟਾ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਪੀਰੂਬੰਦਾ ਕੱਟ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ 8 ਵਿਅਕਤੀਆਂ ਨੇ ਘੇਰ ਲਿਆ, ਜਿਨ੍ਹਾਂ ਕੋਲ ਦਾਤਰ ਅਤੇ ਤਲਵਾਰਾਂ ਫੜ੍ਹੀਆਂ ਹੋਈਆਂ ਸਨ ਅਤੇ ਧਮਕੀ ਦੇ ਕੇ ਉਸ ਦੀ ਸੋਨੇ ਦੀ ਚੇਨ, ਚਾਂਦੀ ਦੀਆਂ ਅੰਗੂਠੀਆਂ, 30 ਹਜ਼ਾਰ ਦੀ ਨਕਦੀ ਨਾਲ ਭਰਿਆ ਪਰਸ, ਬਰੇਸਲੇਟ ਖੋਹ ਕੇ ਲੈ ਗਏ।

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕਰਨ ਉਪਰੰਤ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਗਿਆ। ਪੁਲਸ ਵੱਲੋਂ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਦਾ ਨਾਂ ਲਾਲੀ ਸਾਹਮਣੇ ਆਇਆ ਹੈ, ਜਦਕਿ ਬਾਕੀ ਅਣਪਛਾਤੇ ਵਿਅਕਤੀ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Facebook Comments

Trending