Connect with us

ਪੰਜਾਬੀ

ਲੁਧਿਆਣਾ ਦੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਨੌਜਵਾਨਾਂ ਨੂੰ ਹੁੱਕਾ ਪਰੋਸਦੇ ਮਾਲਕ ਤੇ ਕਰਮਚਾਰੀ ਕਾਬੂ

Published

on

Police raided a restaurant in Ludhiana, the owner and employee were caught serving hookah to the youth

ਲੁਧਿਆਣਾ : ਲੁਧਿਆਣਾ ‘ਚ ਰੇਖੀ ਸਿਨੇਮਾ ਨੇੜੇ ਮਾਚੰਗ ਰੈਸਟੋਰੈਂਟ ਵਿੱਚ ਦੇਰ ਰਾਤ ਪੁਲਿਸ ਨੇ ਛਾਪਾ ਮਾਰਕੇ ਮਾਲਕ ਅਤੇ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ । ਇੱਥੇ ਲੋਕਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਥੇ ਮੌਜੂਦ ਕੁਝ ਲੋਕ ਭੱਜ ਗਏ ਪਰ ਰੈਸਟੋਰੈਂਟ ਦੇ ਮਾਲਕ ਅਤੇ ਕਰਮਚਾਰੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ‘ਚ ਲੈ ਲਿਆ ਹੈ। ਥਾਣਾ ਕੋਤਵਾਲੀ ਪੁਲਿਸ ਨੂੰ ਇਲਾਕੇ ਵਿੱਚ ਲਗਾਤਾਰ ਨਾਜਾਇਜ਼ ਹੁੱਕਾ ਬਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਚੰਗ ਰੈਸਟੋਰੈਂਟ ਵਿੱਚ ਨੌਜਵਾਨਾਂ ਨੂੰ ਨਸ਼ਾ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਛਾਪੇਮਾਰੀ ਵਿਚ ਹੁੱਕਾ ਤੇ ਹੋਰ ਸਾਮਾਨ ਜ਼ਬਤ ਕਰ ਲਿਆ ਹੈ।ਥਾਣਾ ਕੋਤਵਾਲੀ ਦੇ SHO ਸੰਜੀਵ ਕਪੂਰ ਨੇ ਦੱਸਿਆ ਕਿ ਲੋਕਾਂ ਨੂੰ ਕਈ ਵਾਰ ਸਮਝਾਉਣ ’ਤੇ ਵੀ ਸੁਧਾਰ ਨਹੀਂ ਹੋ ਰਿਹਾ। ਪੁਲਿਸ ਹੁਣ ਨੌਜਵਾਨਾਂ ਨੂੰ ਨਜਾਇਜ਼ ਤੌਰ ‘ਤੇ ਹੁੱਕਾ ਪਿਲਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰੇਗੀ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comments

Trending