Connect with us

ਅਪਰਾਧ

 ਹੀਰੋ ਟੈੱਕ ਸਾਈਕਲ ਦੇ 149 ਸਾਈਕਲ ਕੀਤੇ ਖੁਰਦ ਬੁਰਦ

Published

on

Hero Tech Bicycle's 149 Bicycle Made

ਲੁਧਿਆਣਾ : ਲੁਧਿਆਣਾ ਦੀ ਟਰਾਂਸਪੋਰਟ ਕੰਪਨੀ ਤੋਂ ਉਤਰਾਖੰਡ ਲਈ ਲੈ ਕੇ ਗਏ ਹੀਰੋ ਟੈੱਕ ਸਾਇਕਲ ਦਾ ਅੱਠ ਲੱਖ ਰੁਪਏ ਦਾ ਮਾਲ ਮੁਲਜ਼ਮਾਂ ਨੇ ਰਸਤੇ ਵਿੱਚ ਹੀ ਖੁਰਦ ਬੁਰਦ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਚੰਡੀਗੜ੍ਹ ਰੋਡ ਦੇ ਵਾਸੀ ਟਰਾਂਸਪੋਰਟ ਕੰਪਨੀ ਦੇ ਮੁਲਾਜਮ ਸੁਖਜੀਤ ਸਿੰਘ ਦੇ ਬਿਆਨ ਉੱਪਰ ਬਠਿੰਡਾ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਅਤੇ ਦੇਹਰਾਦੂਨ ਉਤਰਾਖੰਡ ਪਰਵੀਨ ਟਰਾਂਸਪੋਰਟ ਦੇ ਮਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿੱਚ ਗੁਰੂ ਨਾਨਕ ਮਾਰਕੀਟ ਟਰਾਂਸਪੋਰਟ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਟਾਟਾ ਏਸਰ ਵਿੱਚ ਹੀਰੋ ਟੈਕ ਕੰਪਨੀ ਦੇ 149 ਸਾਈਕਲ ਲੋਡ ਕਰ ਕੇ ਦੇਹਰਾਦੂਨ ਵੱਲ ਨੂੰ ਰਵਾਨਾ ਕੀਤੇ। ਉੱਤਰਾਖੰਡ ਦੇ ਦੇਹਰਾਦੂਨ ਵਿਚ ਸਮੇਂ ਸਿਰ ਸਾਈਕਲਾਂ ਦੀ ਡਲਿਵਰੀ ਨਹੀਂ ਮਿਲੀ। ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮਾਂ ਨੇ ਸਾਈਕਲ ਰਸਤੇ ਵਿੱਚ ਹੀ ਖੁਰਦ ਬੁਰਦ ਕਰ ਦਿੱਤੇ ਹਨ।

ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੁਰਿੰਦਰ ਕੁਮਾਰ ਅਤੇ ਪ੍ਰਵੀਨ ਟਰਾਂਸਪੋਰਟ ਕੰਪਨੀ ਦੇਹਰਾਦੂਨ ਦੇ ਮਾਲਕ ਦੇ ਖਿਲਾਫ ਅਮਾਨਤ ਵਿੱਚ ਖਿਆਨਤ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰਨ ਵਿਚ ਜੁੱਟ ਗਈ ਹੈ।

Facebook Comments

Trending