Connect with us

ਪੰਜਾਬੀ

ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਕਰਵਾਈ ਗ੍ਰੈਜੂਏਸ਼ਨ ਸੈਰੇਮਨੀ

Published

on

Graduation Ceremony held at Springdale Public School

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਡਿਗਰੀਆਂ ਤੇ ਸਰਟੀਫ਼ਿਕੇਟ ਦੇ ਕੇ ਅਗਲੀਆਂ ਮੰਜ਼ਲਾਂ ਨੂੰ ਸਫਲਤਾ ਪੂਰਵਕ ਅਤੇ ਮਿਹਨਤ ਨਾਲ ਪਾਰ ਕਰਨ ਲਈ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਇਸ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਨੇ ਆਪਣੇ ਸੁਨਹਿਰੀ ਸਫ਼ਰ ਨੂੰ ਪੂਰਾ ਕਰਦੇ ਹੋਏ ਹੱਥਾਂ ਵਿੱਚ ਡਿਗਰੀਆਂ ਫੜ ਕੇ ਪ੍ਰਾਇਮਰੀ ਦੇ ਵਿਚ ਪ੍ਰਵੇਸ਼ ਕੀਤਾ।

ਇਸ ਮੌਕੇ ਬੱਚਿਆਂ ਦਾ ਉਤਸ਼ਾਹ ਦੇਖਣ ਯੋਗ ਸੀ। ਬੱਚਿਆਂ ਨੇ ਹਵਾ ਦੇ ਵਿੱਚ ਆਪਣੀਆਂ ਟੋਪੀਆਂ ਨੂੰ ਉਛਾਲ ਕੇ ਆਪਣੇ ਮਨ ਦੇ ਭਾਵਾਂ ਨੂੰ ਵਿਅਕਤ ਕੀਤਾ। ਇਸ ਦੌਰਾਨ ਬੱਚਿਆਂ ਨੇ ਸਕੂਲ ਪ੍ਰਬੰਧਕੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਵੀ ਕੀਤਾ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਨਾਲ ਹੀ ਰਾਸ਼ਟਰ ਨਿਰਮਾਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ।

Facebook Comments

Trending