ਪੰਜਾਬੀ
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦੀ ਮਚੀ ਧੂਮ
Published
2 years agoon

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਬੱਚਿਆਂ ਨੇ ਗਿਆਨ ਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਅਤੇ ਗਿਆਨ ਤੇ ਸਿੱਖਿਆ ਦਾ ਵਰ ਮੰਗਿਆ। ਬੱਚਿਆਂ ਦੁਆਰਾ ਬੜੀ ਸ਼ਰਧਾ ਨਾਲ ਗਾਏ ਗਏ ਮਾਂ ਸਰਸਵਤੀ ਦੇ ਭਜਨਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਕਿੰਡਰਗਾਰਟਨ ਦੇ ਸਾਰੇ ਬੱਚਿਆਂ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਇਸ ਦੌਰਾਨ ਨੰਨੇ -ਮੁੰਨੇ ਬੱਚਿਆਂ ਨੇ ਪੀਲੇ ਰੰਗ ਦੇ ਪਕਵਾਨਾਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਬਾਅਦ ਛੋਟੇ -ਛੋਟੇ ਬੱਚਿਆਂ ਨੇ ਰੇਤ ਉੱਤੇ ਅੱਖਰ ਲਿਖਣ ਦੀ ਪਰੰਪਰਾ ਵੀ ਨਿਭਾਈ।
ਬੱਚਿਆਂ ਦੁਆਰਾ ਕਰਾਫ਼ਟ ਗਤੀਵਿਧੀ ਵਿਚ ਸੂਰਜ ਮੁਖੀ ਦੇ ਸੁੰਦਰ ਫੁੱਲ ਬਣਾਏ ਗਏ ਜੋ ਕਿ ਬਹੁਤ ਮਨਮੋਹਕ ਲੱਗ ਰਹੇ ਸਨ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਅਤੇ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਲਈ ਆਪਣੀਆਂ ਸ਼ੁਭ ਇੱਛਾਵਾਂ ਵੀ ਦਿੱਤੀਆਂ।
ਇਸ ਦੇ ਨਾਲ ਹੀ ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦੁਆਰਾ ਕੀਤੀ ਗਈ ਕਰਾਫ਼ਟ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਬੱਚਿਆਂ ਨੂੰ ਬਸੰਤ ਦੀ ਵਧਾਈ ਦਿੱਤੀ।
You may like
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ 77ਵਾਂ ਸੁਤੰਤਰਤਾ ਦਿਵਸ
-
ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ
-
ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਸਪਰਿੰਗ ਡੇਲ ਦਾ 42ਵਾਂ ਸਥਾਪਨਾ ਦਿਵਸ
-
ਹਬ ਆਫ਼ ਲਰਨਿੰਗ ਦੇ ਅੰਤਰਗਤ ਕਰਵਾਇਆ ਸੋਲੋ ਡਾਂਸ ਮੁਕਾਬਲਾ
-
ਪਿਆਰ ਤੇ ਦੋਸਤੀ ਦਾ ਪ੍ਰਤੀਕ ਹੈ ਅੰਬ ਦਿਵਸ : ਚੇਅਰਪਰਸਨ
-
ਸਾਵਣ ਮਹੀਨੇ ਦੇ ਸੋਮਵਾਰ ਨੂੰ ਭੋਲੇਨਾਥ ਦੇ ਜੈਕਾਰਿਆਂ ਨਾਲ਼ ਹੋਈ ਸਕੂਲ ਵਾਪਸੀ