Connect with us

ਅਪਰਾਧ

ਲਾਟਰੀ ਦਾ ਝਾਂਸਾ ਦੇ ਕੇ ਲੈਕਚਰਾਰ ਨਾਲ ਕੀਤੀ 3 ਲੱਖ 60 ਹਜ਼ਾਰ ਦੀ ਧੋਖਾਧੜੀ

Published

on

3 lakh 60 thousand fraud committed by lecturer by cheating lottery

ਲੁਧਿਆਣਾ : ਤੇਜ਼ ਤਰਾਰ ਨੌਸਰਬਾਜ਼ਾਂ ਨੇ ਕਾਲਜ ਦੇ ਲੈਕਚਰਾਰ ਨੂੰ ਝਾਂਸੇ ਵਿਚ ਲੈ ਕੇ ਉਸ ਨਾਲ 3 ਲੱਖ 60 ਹਜ਼ਾਰ ਰੁਪਏ ਦੀ ਧੋਖਾਧੜੀ ਕਰ ਲਈ । ਮੁਲਜ਼ਮਾਂ ਨੇ ਲੈਕਚਰਾਰ ਨੂੰ 25 ਲੱਖ ਰੁਪਏ ਦੀ ਲਾਟਰੀ ਲੱਗਣ ਦਾ ਝਾਂਸਾ ਦਿੱਤਾ ਤੇ ਜੀਐੱਸਟੀ ਦਾ ਲਾਕ ਖੋਲ੍ਹਣ ਦੀ ਗੱਲ ਆਖ ਕੇ 7 ਵਾਰੀਆਂ ‘ਚ ਉਸ ਕੋਲੋਂ ਵੱਖ ਵੱਖ ਖਾਤਿਆਂ ਚ ਰਕਮ ਟਰਾਂਸਫਰ ਕਰਵਾ ਲਈ ।

ਇਸ ਮਾਮਲੇ ਵਿੱਚ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਸਟਾਰ ਕਲੋਨੀ ਗਿੱਲ ਰੋਡ ਦੇ ਵਾਸੀ ਲੈਕਚਰਾਰ ਜਗਦੀਸ਼ ਪ੍ਰੀਤ ਸਿੰਘ ਦੇ ਬਿਆਨ ਉੱਪਰ ਬਿਹਾਰ ਦੇ ਰਹਿਣ ਵਾਲੇ ਸਦਾਮ ਹੁਸੈਨ ,ਨੁਸ਼ਾਦ ਅੰਸਾਰੀ,ਰਾਜੂ ਬੇਟਾ, ਜਲੰਧਰ ਦੇ ਪਿੰਡ ਲੱਧੜਾਂ ਦੇ ਵਾਸੀ ਸੁਖਜਿੰਦਰ ਸਿੰਘ ਤੇ ਜਲੰਧਰ ਦੇ ਪਿੰਡ ਜੰਡਿਆਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦੇ ਖਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।

ਜਾਣਕਾਰੀ ਦਿੰਦਿਆਂ ਜਗਦੀਸ਼ ਪ੍ਰੀਤ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਉਨ੍ਹਾਂ ਨੂੰ ਨੌਸਰਬਾਜ਼ਾਂ ਦਾ ਫੋਨ ਆਇਆ ਕਿ ਉਨ੍ਹਾਂ ਦੀ 25 ਲੱਖ ਰੁਪਏ ਦੀ ਲਾਟਰੀ ਲੱਗੀ ਹੈ । ਵਾਰ ਵਾਰ ਫੋਨ ਕਰ ਕੇ ਮੁਲਜ਼ਮਾਂ ਨੇ ਜਗਦੀਸ਼ ਪ੍ਰੀਤ ਸਿੰਘ ਨੂੰ ਵਿਸ਼ਵਾਸ ਵਿੱਚ ਲੈ ਲਿਆ। ਉਨ੍ਹਾਂ ਆਖਿਆ ਕਿ ਜਲਦੀ ਹੀ ਰਕਮ ਜਗਦੀਸ਼ ਪ੍ਰੀਤ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਹੋ ਜਾਵੇਗੀ।

ਬਣਾਈ ਗਈ ਯੋਜਨਾ ਦੇ ਤਹਿਤ ਮੁਲਜ਼ਮਾਂ ਨੇ ਫਿਰ ਤੋਂ ਫੋਨ ਕਰਕੇ ਲੈਕਚਰਾਰ ਨੂੰ ਇਹ ਆਖਿਆ ਕਿ ਉਨ੍ਹਾਂ ਦਾ ਜੀਐਸਟੀ ਲਾਕ ਹੈ। ਜੀਐਸਟੀ ਦਾ ਲਾਕ ਖੋਲ੍ਹਣ ਲਈ ਉਨ੍ਹਾਂ ਨੂੰ ਦਸ ਹਜ਼ਾਰ ਰੁਪਏ ਦੀ ਨਕਦੀ ਟਰਾਂਸਫਰ ਕਰਵਾਉਣੀ ਪਵੇਗੀ। 7 ਵਾਰੀਆਂ ਵਿੱਚ ਉਨ੍ਹਾਂ ਨੇ ਵੱਖ ਵੱਖ ਖਾਤਿਆਂ ਵਿੱਚ 3 ਲੱਖ 60 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ । ਥਾਣਾ ਸਦਰ ਦੀ ਪੁਲਿਸ ਨੇ ਸਾਰੇ ਨੌਸਰਬਾਜ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ ।

Facebook Comments

Trending