Connect with us

ਪੰਜਾਬੀ

ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬਰਾਂਚ ਵੱਲੋਂ ਨਾਜਾਇਜ਼ ਕਾਲੋਨੀਆਂ ‘ਤੇ ਚਲਾਇਆ ਪੀਲਾ ਪੰਜਾ

Published

on

Yellow paw run on illegal colonies by Municipal Zone C Building Branch

ਲੁਧਿਆਣਾ : ਲੁਧਿਆਣਾ ਸ਼ਹਿਰ ‘ਚ ਪਿਛਲੇ ਕੁਝ ਸਾਲਾਂ ਦੌਰਾਨ ਖੇਤੀਬਾੜੀ ਵਾਲੀ ਜ਼ਮੀਨ ਤੇ ਬਿਨਾਂ ਮਨਜ਼ੂਰੀ ਤੋਂ ਉੱਨਤ ਕੀਤੀਆਂ ਗਈਆਂ ਨਾਜਾਇਜ਼ ਕਾਲੋਨੀਆਂ ਨੇ ਨਗਰ ਨਿਗਮ ਦੇ ਖ਼ਜ਼ਾਨੇ ਨੂੰ ਭਾਰੀ ਚੂਨਾ ਲਾਇਆ ਹੈ, ਜਿਸ ਨੂੰ ਰੋਕਣ ਲਈ ਹੁਣ ਪੰਜਾਬ ਸਰਕਾਰ ਨੇ ਪੂਰੇ ਸੂਬੇ ‘ਚ ਸਖ਼ਤੀ ਕਰ ਦਿੱਤੀ ਹੈ। ਇਸੇ ਸਖ਼ਤੀ ਤਹਿਤ ਬੁੱਧਵਾਰ ਨੂੰ ਨਗਰ ਨਿਗਮ ਜ਼ੋਨ ਸੀ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਬਲਾਕ 29 ਅਧੀਨ ਆਉਂਦੇ ਇਲਾਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਨਾਜਾਇਜ਼ ਕਾਲੋਨੀਆਂ ‘ਤੇ ਪੀਲਾ ਪੰਜਾ ਚਲਾਇਆ।

ਬਿਨਾਂ ਐੱਨਓਸੀ ਤੋਂ ਬੰਦ ਹੋਈਆਂ ਰਜਿਸਟਰੀਆਂ ਦੇ ਬਾਵਜੂਦ ਸ਼ਹਿਰ ਦੀ ਹੱਦ ਅੰਦਰ ਨਾਜਾਇਜ਼ ਕਾਲੋਨੀਆਂ ਨੂੰ ਉੱਨਤ ਕਰਨ ਦਾ ਕਾਰੋਬਾਰ ਅਜੇ ਵੀ ਧੜੱਲੇ ਨਾਲ ਚੱਲ ਰਿਹਾ ਹੈ। ਜਿਸ ਨੂੰ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੇ ਇਲਾਕਿਆਂ ‘ਚ ਪੂਰੀ ਤਰ੍ਹਾਂ ਬੰਦ ਕਰਵਾਉਣ ਲਈ ਜ਼ੋਨਲ ਕਮਿਸ਼ਨਰ ਡਾ. ਪੂਨਮਪ੍ਰਰੀਤ ਕੌਰ ਨੇ ਬਿਲਡਿੰਗ ਬਰਾਂਚ ਨਾਲ ਮੀਟਿੰਗ ਕਰ ਕੇ ਸਖ਼ਤ ਹੁਕਮ ਜਾਰੀ ਕੀਤੇ ਸਨ।

ਏਟੀਪੀ ਸਤੀਸ਼ ਮਲਹੋਤਰਾ ਨੇ ਬਿਲਡਿੰਗ ਬ੍ਾਂਚ ਦੀ ਟੀਮ ਪੁਲਿਸ ਮੁਲਾਜ਼ਮ ਤੇ ਜੇਸੀਬੀ ਮਸ਼ੀਨ ਲੈ ਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਸਥਿਤ ਈਸਟਮੈਨ ਫੈਕਟਰੀ ਦੇ ਸਾਹਮਣੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਲੈ ਖੇਤੀਬਾੜੀ ਵਾਲੀਆਂ ਜ਼ਮੀਨਾਂ ‘ਤੇ ਬਣਾਈਆਂ ਜਾ ਰਹੀਆਂ ਦੋ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਟੀਮ ਨੇ ਕਾਲੋਨੀਆਂ ‘ਚ ਪਾਈਆ ਪਾਣੀ ਸੀਵਰੇਜ ਦੀਆਂ ਲਾਈਨਾਂ, ਬਣਾਈਆਂ ਗਈਆਂ ਗਲੀਆਂ, ਸੜਕਾਂ ‘ਤੇ ਚੱਲ ਰਹੇ ਨਿਰਮਾਣ ‘ਤੇ ਵੀ ਪੀਲਾ ਪੰਜਾ ਚਲਾਇਆ।

ਨਗਰ ਨਿਗਮ ਜ਼ੋਨ ਸੀ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਬਲਾਕ 29 ਦੇ ਇਲਾਕੇ ਗਿਆਸਪੁਰਾ ਤੇ ਢੰਡਾਰੀ ਵਿਖੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਦੇ ਉੱਨਤ ਕੀਤੀਆਂ ਜਾ ਰਹੀਆਂ 2 ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ ਉਨ੍ਹਾਂ ਕਾਲੋਨੀਆਂ ‘ਚ ਬਣਾਈਆਂ ਗਈਆਂ ਗਲੀਆਂ, ਸੜਕਾਂ, ਪਾਣੀ ਸੀਵਰੇਜ ਦੀਆਂ ਲਾਈਨਾਂ ਤੇ ਚੱਲ ਰਹੇ ਨਿਰਮਾਣ ਤੋੜ ਦਿੱਤੇ।

Facebook Comments

Trending