Connect with us

ਪੰਜਾਬੀ

 ਭਾਰੀ ਮੀਂਹ ਦਰਮਿਆਨ ਲੁਧਿਆਣਾ ਦੇ ਡਾਇੰਗ ਯੂਨਿਟ ਬੰਦ ਕਰਨ ਦੇ ਹੁਕਮ

Published

on

Ludhiana dyeing unit ordered to close amid heavy rain

ਲੁਧਿਆਣਾ : ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਦਰਮਿਆਨ ਬੁੱਢੇ ਨਾਲੇ ਦੇ ਓਵਰਫਲੋਅ ਹੋਣ ਦੀ ਸਮੱਸਿਆ ਦੇ ਅਸਰ ਕਾਰਨ ਨਾਲ ਲੱਗਦੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਮਹਾਨਗਰ ਦੀ ਡਾਇੰਗ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਤਹਿਤ ਬੁੱਢੇ ਨਾਲੇ ਦਾ ਪੱਧਰ ਨੀਵਾਂ ਹੋਣ ਤੱਕ ਲੁਧਿਆਣਾ ਦੇ ਰੰਗਾਈ ਯੂਨਿਟ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਹੁਕਮ ਪੀ. ਪੀ. ਸੀ. ਬੀ. ਦੇ ਚੀਫ਼ ਇੰਜਨੀਅਰ ਵੱਲੋਂ ਜਾਰੀ ਕੀਤੇ ਗਏ ਹਨ।

ਬਹਾਦਰ ਕੇ ਰੋਡ, ਫੋਕਲ ਪੁਆਇੰਟ ਅਤੇ ਤਾਜਪੁਰ ਰੋਡ ਦੇ ਕਲੱਸਟਰਾਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਡਾਇੰਗ ਯੂਨਿਟਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਜਿਸ ਲਈ ਡੀ. ਸੀ. ਦੀ ਹਦਾਇਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਰੰਗਾਈ ਉਦਯੋਗ ਦੇ ਸੀ. ਈ. ਟੀ. ਪੀ. ਦਾ ਪਾਣੀ ਸਫ਼ਾਈ ਤੋਂ ਬਾਅਦ ਬੁੱਢੇ ਨਾਲੇ ਵਿੱਚ ਛੱਡਿਆ ਜਾਂਦਾ ਹੈ। ਬੁੱਢੇ ਨਾਲੇ ਦੇ ਓਵਰਫਲੋਅ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਰੰਗਾਈ ਯੂਨਿਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

Facebook Comments

Trending