Connect with us

ਪੰਜਾਬੀ

ਲੁਧਿਆਣਾ ਨਿਗਮ ਚੋਣਾਂ ਨੂੰ ਲੈ ਕੇ ਵੱਡੀ Update, ਜ਼ੋਨ-ਡੀ ‘ਚ ਲੱਗਾ ਨਵੀਂ ਵਾਰਡਬੰਦੀ ਦਾ ਨਕਸ਼ਾ

Published

on

Big update regarding Ludhiana Municipal Corporation elections, new ward division map in Zone-D

ਲੁਧਿਆਣਾ : ਨਗਰ ਨਿਗਮ ਚੋਣਾਂ ਕਰਵਾਉਣ ਲਈ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਵਾਰਡਬੰਦੀ ਦਾ ਖ਼ਾਕਾ ਆਖ਼ਰਕਾਰ ਫਾਈਨਲ ਹੋ ਗਿਆ ਹੈ। ਇਸ ‘ਤੇ ਸਰਕਾਰ ਵੱਲੋਂ ਜਨਤਾ ਤੋਂ ਇਤਰਾਜ਼ ਮੰਗੇ ਗਏ ਹਨ, ਜਿਸ ਲਈ ਜ਼ੋਨ-ਡੀ ਦਫ਼ਤਰ ‘ਚ ਨਕਸ਼ਾ ਲਾ ਦਿੱਤਾ ਗਿਆ ਹੈ। ਇਸ ਦੇ ਆਧਾਰ ‘ਤੇ ਲੋਕ ਨਵੇਂ ਸਿਰੇ ਦੀ ਕੀਤੀ ਵਾਰਡਬੰਦੀ ‘ਤੇ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ। ਇਨ੍ਹਾਂ ਇਤਰਾਜ਼ਾਂ ਦੇ ਮੁਤਾਬਕ ਵਾਰਡਬੰਦੀ ‘ਚ ਬਦਲਾਅ ਕਰਨ ਜਾਂ ਇਤਰਾਜ਼ ਰੱਦ ਕਰਨ ਦਾ ਫ਼ੈਸਲਾ ਕਰਨ ਤੋਂ ਬਾਅਦ ਫਾਈਨਲ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਦਰਅਸਲ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਕਰਵਾਉਣ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਸਬੰਧੀ ਪਿਛਲੇ ਸਾਲ ਨੋਟੀਫਿਕੇਸ਼ਨ ਜਾਰੀ ਹੋਈ ਸੀ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਕੰਮ ਲਗਾਤਾਰ ਪੈਂਡਿੰਗ ਚੱਲ ਰਿਹਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਵਾਰਡੰਬਦੀ ਫਾਈਨਲ ਕਰਨ ਦੇ ਕੰਮ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ।

Facebook Comments

Trending