Connect with us

ਪੰਜਾਬੀ

ਲੁਧਿਆਣਾ ‘ਚ ਇਸ ਮੁਹੱਲੇ ਦੇ ਲੋਕ ਸੜਕਾਂ ‘ਤੇ ਉਤਰੇ, ਜਾਣੋ ਕੀ ਹੈ ਮਾਮਲਾ

Published

on

In Ludhiana, the people of this neighborhood took to the streets, know what is the matter

ਲੁਧਿਆਣਾ : ਨਗਰ ਨਿਗਮ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਬੁੱਢੇ ਨਾਲੇ ਦੇ ਓਵਰਫਲੋ ਹੋਣ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ। ਇਸ ਦੇ ਤਹਿਤ ਪਾਣੀ ਦਾ ਪੱਧਰ ਡਾਊਨ ਨਾ ਹੋਣ ਦੇ ਵਿਰੋਧ ‘ਚ ਢੋਕਾਂ ਮੁਹੱਲੇ ਦੇ ਲੋਕ ਸੜਕਾਂ ‘ਤੇ ਉਤਰ ਆਏ। ਇਨ੍ਹਾਂ ਲੋਕਾਂ ਦਾ ਸਮਰਥਨ ਕਰਨ ਲਈ ਭਾਜਪਾ ਆਗੂ ਗੁਰੂਦੇਵ ਸ਼ਰਮਾ ਦੇਵੀ ਵੀ ਧਰਨੇ ‘ਚ ਸ਼ਾਮਲ ਹੋਏ।

ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਢੋਕਾਂ ਮੁਹੱਲੇ ਦੀਆਂ ਗਲੀਆਂ ‘ਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੈ। ਪਾਣੀ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ‘ਚ ਵੜਨ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਬਦਬੂ ਕਾਰਨ ਉਹ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਨ੍ਹਾਂ ਲੋਕਾਂ ਵੱਲੋਂ ਬਾਬਾ ਥਾਣ ਸਿੰਘ ਚੌਂਕ ਨੇੜੇ ਨਜ਼ਦੀਕ ਰੋਡ ਜਾਮ ਕਰ ਦਿੱਤਾ ਗਿਆ ਹੈ। ਜਿੱਥੇ ਧਰਨਾ ਖ਼ਤਮ ਕਰਵਾਉਣ ਲਈ ਪੁਲਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।

Facebook Comments

Trending