Connect with us

ਅਪਰਾਧ

10 ਸਾਲ ਦੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼, ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

Published

on

Attempt to abduct 10-year-old girl, accused handed over to police

ਲੁਧਿਆਣਾ : ਸਕੂਲ ਜਾਂਦੇ ਸਮੇਂ 10 ਸਾਲਾ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਲੜਕੀ ਦੇ ਰੌਲਾ ਪਾਉਣ ਤੇ ਆਲੇ ਦੁਆਲੇ ਦੇ ਲੋਕਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ । ਇਸ ਮਾਮਲੇ ਸਬੰਧੀ ਰੂਪਨਗਰ ਧਾਂਦਰਾ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਆਦਰਸ਼ ਸਕੂਲ ਵਿੱਚ ਛੇਵੀਂ ਦੀ ਵਿਦਿਆਰਥਣ ਹੈ ।

ਸਵੇਰੇ ਸੱਤ ਵਜੇ ਦੇ ਕਰੀਬ ਉਹ ਘਰ ਤੋਂ ਸਕੂਲ ਜਾ ਰਹੀ ਸੀ, ਜਿਸ ਤਰ੍ਹਾਂ ਹੀ ਉਹ ਸਕੂਲ ਦੇ ਬਾਹਰ ਪਹੁੰਚੀ ਤਾਂ ਇਕ ਵਿਅਕਤੀ ਨੇ ਉਸ ਦੀ ਬਾਂਹ ਫੜ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ । ਬੱਚੀ ਦੇ ਰੌਲਾ ਪਾਉਣ ਤੇ ਕੁਝ ਲੋਕ ਇਕੱਠੇ ਹੋ ਗਏ ਅਤੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਧਾਂਦਰਾ ਦੇ ਰਹਿਣ ਵਾਲੇ ਦੇਵਰਾਜ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।

Facebook Comments

Trending