ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ,ਸੰਧੂ ਨਗਰ, ਲੁਧਿਆਣਾ ‘ਚ World Red Cross Day ਸਕੂਲ ਦੇ ਪ੍ਰਧਾਨ ਬਲਜਿੰਦਰ ਸਿੰਘ ਸੰਧੂ ਅਤੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਦੀ ਦੇਖਰੇਖ ਵਿੱਚ ਮਨਾਇਆ ਗਿਆ । ਇਸ ਵਿੱਚ ਨੌਂਵੀ ਦੀ ਵਿਦਿਆਰਥਣ ਮਲੀਸ਼ਾ ਸੈਣੀ ਨੇ World Red Cross Day ਦੇ ਮਹੱਤਵ ਬਾਰੇ ਦਸਿਆ।
Red Cross Society ਦੇ ਪ੍ਰਧਾਨ Henry Dumant ਦੇ ਜਨਮਦਿਨ ਦੇ ਮੌਕੇ ਤੇ ਇਹ ਦਿਨ ਮਨਾਇਆ ਜਾਂਦਾ ਹੈ । ਇਸ ਮੌਕੇ ਤੇ ਪੰਜਵੀਂ ਜਮਾਤ ਦੀ ਵਿਦਿਆਰਥਣਾਂ ਨੇ First Aid Box ਵੀ ਬਣਾਏ ਅਤੇ ਜਮਾਤ ਦੀ ਅਧਿਆਪਕਾ ਨੇ ਇਸ ਪ੍ਰਗਰਾਮ ਦੇ ਮਹੱਤਵ ਨੂੰ ਦੱਸਿਆ ਅਤੇ ਇਸ ਉੱਪਰ ਪ੍ਰਕਾਸ਼ ਪਾਇਆ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਕਿਹਾ ਕਿ ਲੋਕਾਂ ਦੀ ਜਰੂਰ ਮਦਦ ਕਰੋ । ਇਹ ਸਾਡੇ ਸੰਸਕਾਰਾਂ ਦਾ ਇੱਕ ਵੱਡਮੁਲਾਂ ਭਾਗ ਹੈ ।