Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

Published

on

Basant Panchami festival was celebrated in International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਲੁਧਿਆਣਾ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ ਗੁਣਵੰਸ਼ੀ ਨੇ ਬਸੰਤ ਪੰਚਮੀ ਤੇ ਆਪਣੇ ਬਹਤ ਹੀ ਸੁੰਦਰ ਵਿਚਾਰ ਪੇਸ਼ ਕੀਤੇ। ਸਵੇਰ ਦੀ ਸਭਾ ਵਿੱਚ ਛੇਵੀ ਤੋ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਗਾਈ। ਇਸ ਦਿਨ ਛੋਟੇ-ਛੋਟੇ ਬੱਚੇ ਪੀਲੇ ਕਪੜੇ ਪਾ ਕੇ ਸਕੂਲ ਆਏ ਤੇ ਆਪਣੇ ਨਾਲ ਪੀਲਾ ਭੋਜਣ ਲੈ ਕੇ ਆਏ।

ਸਕੂਲ ਦੇ ਸਾਰੇ ਆਧਿਆਪਕਾਂ ਅਤੇ ਬੱਚਿਆ ਨੇ ਇਸਦਾ ਬਹੁਤ ਆਨੰਦ ਲਿਆ । ਇਸ ਦੇ ਨਾਲ ਹੀ ਸੱਤਵੀਂ ਤੋ ਗਿਆਰਵੀਂ ਜਮਾਤ ਦੇ ਬੱਚਿਆਂ ਨੇ ਨੋ ਫਲੇਮ ਕੁਕਿੰਗ ਪ੍ਰਤੀਯੋਗਤਾ ਬਹੁਤ ਹੀ ਸੁਹਣੇ ਤੇ ਸੁਆਦ ਵਿਅੰਜਣ (ਖਾਣਾ) ਬਣਾਇਆ। ਸਕੂਲ ਦੇ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ ਨੇ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹੋਏ ਬੱਚਿਆ ਨੂੰੁ ਮਾਂ ਸਰਸਵਤੀ ਦੀ ਪੂਜਾ ਕਰਨ ਅਤੇ ਵੱਧ ਤੋ ਵੱਧ ਕਿਤਾਬਾਂ ਪੜਣ ਲਈ ਪ੍ਰੇਰਿਤ ਕੀਤਾ।

Facebook Comments

Trending