Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਰਵਾਈ Investiture Ceremony

Published

on

Investiture Ceremony held at International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸਕੂਲ, ਸੰਧੂ ਨਗਰ, ਲੁਧਿਆਣਾ ਵਿਖੇ Investiture Ceremony ਕਰਵਾਈ ਗਈ। ਸਕੂਲ ਦੇ ਪ੍ਰਧਾਨ ਸ਼. ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸ਼ੀਤਲ ਨਥੈਨਿਅਲ ਦੀ ਦੇਖਰੇਖ ਹੇਠ ਪ੍ਰੋਗਰਾਮ ਦੀ ਸ਼ੁਰਆਤ ਮੁੱਖ ਮਹਿਮਾਨ ਸ਼੍ਰੀ ਅਮਨ ਬੱਗਾ ਨੇ ਜੋਤੀ ਜਗਾ ਕੇ ਕੀਤਾ । ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਕੱਰਤਵ ਦਾ ਪਾਲਣ ਕਰਨ, ਆਪਣੇ ਵਿਅਕਤੀਤਵ ਦੇ ਵਿਕਾਸ ਲਈ ਸ਼ਹੁ ਚੁੱਕੀ ।

ਸਕੂਲ ਦੇ ਵਿਦਿਆਰਥੀ ਭੁਵਾਨ ਸੈਣੀ ਨੂੰ Head Boy, ਵਿਦਿਆਰਥਣ ਭਵਿਆ ਪੱਬੀ ਨੂੰ Head Girl ਨਿਯੁਕਤ ਕੀਤਾ ਗਿਆ । ਅਨੁਸ਼ਾਸਨ ਵਿਭਾਗ ਵਿੱਚ ਵਿਦਿਆਰਥੀ ਜਸਪ੍ਰੀਤ ਅਤੇ ਵਿਦਿਆਰਥਣ ਸਾਕਸ਼ੀ ਨੂੰ ਨਿਯੁਕਤ ਕੀਤਾ ਗਿਆ । ਖੇਡ ਵਿਭਾਗ ਵਿੱਚ ਵਿਦਿਆਰਥੀ ਭਾਵਿਆ ਸ਼ਰਮਾ ਨੂੰ Captain , ਵਿਦਿਆਰਥਣ ਮੁਸਕਾਨ ਨੂੰ Vice- Captain ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਜਮਾਤ ਦੇ ਮਨੀਟਰ ਨੂੰ ਵੀ Badges ਦੇ ਕੇ ਸਮਾਨਿਤ ਕੀਤਾ ਗਿਆ । NCC ਦੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਤੋਂ ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਮਾਨਿਤ ਕੀਤਾ ਗਿਆ।

Facebook Comments

Trending