Connect with us

ਪੰਜਾਬੀ

ਪੀ ਏ ਯੂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਪੇਪਰ ਪੇਸ਼ਕਾਰੀ ਲਈ ਜਿੱਤੇ ਇਨਾਮ

Published

on

PAU teachers and students won prizes for paper presentations

ਲੁਧਿਆਣਾ  : ਪੀ.ਏ.ਯੂ.ਦੇ ਜ਼ੂਆਲੋਜੀ ਵਿਭਾਗ ਦੇ ਇੱਕ ਅਧਿਆਪਕ ਅਤੇ ਇੱਕ ਵਿਦਿਆਰਥੀ ਨੂੰ ਖੇਤੀਬਾੜੀ ਰਣਨੀਤੀ ਅਤੇ ਚੁਣੌਤੀਆਂ ਵਿਸ਼ੇ ‘ਤੇ 6ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸਰਵੋਤਮ ਮੌਖਿਕ ਪੇਸ਼ਕਾਰੀ ਐਵਾਰਡ ਅਤੇ ਸਰਵੋਤਮ ਪੋਸਟਰ ਪੇਸ਼ਕਾਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਬੀਤੇ ਦਿਨੀਂ  ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਵਿੱਚ ਆਯੋਜਿਤ ਕੀਤੀ ਗਈ ਸੀ।

ਇਸ ਵਿਭਾਗ ਵਿੱਚ ਜ਼ੂਆਲੋਜਿਸਟ ਵਜੋਂ ਕੰਮ ਕਰ ਰਹੇ ਡਾ: ਰਾਜਵਿੰਦਰ ਸਿੰਘ ਨੂੰ ਉਨ੍ਹਾਂ ਦੀ ਐਮਐਸਸੀ ਦੀ ਵਿਦਿਆਰਥਣ ਅੰਕਿਤਾ ਨਾਲ ਜ਼ਿਲ੍ਹਾ ਮੋਗਾ ਦੇ ਪਿੰਡ ਦੇ ਛੱਪੜਾਂ ਵਿੱਚ ਵਿਭਿੰਨਤਾ ਅਤੇ ਭਰਪੂਰਤਾ’ ਸਿਰਲੇਖ ਵਾਲੇ ਖੋਜ ਪੱਤਰ ਲਈ ਜ਼ਬਾਨੀ ਪੇਸ਼ਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੁਮਾਰੀ ਮੀਨੂ ਵਰਮਾ ਨੂੰ ਹਰਜਿੰਦਰ ਕੌਰ, ਜਸਵੀਰ ਕੌਰ ਅਤੇ ਬੀ ਕੇ ਬਾਬਰ ਨਾਲ ਲਿਖੇ ਖੋਜ ਪੱਤਰ ਲਈ  ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Facebook Comments

Trending