Connect with us

ਅਪਰਾਧ

ਦਿੱਲੀ ਤੋਂ ਹੈਰੋਇਨ ਲੈ ਕੇ ਆਉਣ ਵਾਲੇ ਤਿੰਨ ਤਸਕਰ ਕਾਬੂ

Published

on

Three smugglers carrying heroin from Delhi nabbed

ਖੰਨਾ : ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨਾਂ ਕੋਲੋਂ 650 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਹਿਚਾਣ ਜਗਵੰਤ ਸਿੰਘ ਵਾਸੀ ਚੰਡੀਗੜ ਮੁਹੱਲਾ, ਫਤਿਆਬਾਦ, ਜਿਲਾ ਤਰਨਤਾਰਨ, ਸਰਬਜੀਤ ਸਿੰਘ ਉਰਫ ਸੱਬਾ ਵਾਸੀ ਸੇਖੂਪੁਰਾ ਮੁਹੱਲਾ, ਜੰਡਿਆਲਾ ਗੁਰੁ, ਜ਼ਿਲ੍ਹਾ ਅੰਮਿ੍ਤਸਰ ਤੇ ਸੁਰਿੰਦਰ ਸਿੰਘ ਉਰਫ ਬਾਊ ਵਾਸੀ ਬਿਹਾਰੀਪੁਰ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਹੈਰੋਇਨ ਦੀ ਖੇਪ ਦਿੱਲੀ ਤੋਂ ਲੈ ਕੇ ਆਏ ਸਨ ਤੇ ਉਨਾਂ ਨੇ ਆਪਣੇ ਰਿਹਾਇਸ਼ੀ ਏਰੀਆ ਅੰਮਿ੍ਤਸਰ ਤੇ ਤਰਨਤਾਰਨ ‘ਚ ਵੇਚਣੀ ਸੀ। ਜਾਣਕਾਰੀ ਦਿੰਦਿਆਂ ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਦੱਸਿਆ ਕਿ ਸਦਰ ਥਾਣਾ ਖੰਨਾ ਦੇ ਥਾਣੇਦਾਰ ਜਗਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਲਿਬੜਾ ਨਜ਼ਦੀਕ ਸਰਵਿਸ ਰੋਡ, ਜੀਟੀ ਰੋਡ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਖੰਨਾ ਸਾਇਡ ਤੋਂ ਆ ਰਹੀ ਕਾਰ ਨੂੰ ਸ਼ੱਕ ਦੇ ਆਧਾਰ ‘ਤੇ ਜਾਂਚ ਲਈ ਰੋਕਿਆ ਗਿਆ। ਕਾਰ ਚਾਲਕ ਨੇ ਆਪਣਾ ਨਾਮ ਜਗਵੰਤ ਸਿੰਘ ਤੇ ਨਾਲ ਦੇ ਸਾਥੀਆਂ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸੱਬਾ ਤੇ ਸੁਰਿੰਦਰ ਸਿੰਘ ਉਰਫ ਬਾਊ ਦੱਸਿਆ। ਕਾਰ ਦੀ ਚੈਕਿੰਗ ਦੌਰਾਨ ਕਾਰ ਸਵਾਰਾਂ ਕੋਲੋਂ 650 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਲਿਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending