Connect with us

ਪੰਜਾਬੀ

 ਵਿਦਿਆਰਥੀਆਂ ਨੇ ਪੇਂਡੂ ਭਾਈਚਾਰੇ ਨੂੰ ਸਮਾਜਿਕ ਬੁਰਾਈਆਂ ਬਾਰੇ ਕੀਤਾ ਜਾਗਰੂਕ

Published

on

The students made the rural community aware about social evils
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਵਿਦਿਆਰਥੀਆਂ ਦੇ ਰਾਵੇ ਪ੍ਰੋਜੈਕਟ ਤਹਿਤ ਸੀਨੀਅਰ ਪਸਾਰ ਵਿਗਿਆਨੀ ਡਾ. ਧਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਾਲੀਆਂ ਦੇ ਸਰਕਾਰੀ ਸਕੂਲ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ| ਇਹ ਪ੍ਰੋਗਰਾਮ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਪ੍ਰਤੀ ਨੌਜਵਾਨ ਮਨਾਂ ਅਤੇ ਸਮਾਜ ਦੇ ਮੈਂਬਰਾਂ ਵਿੱਚ ਚੇਤਨਾ ਵਧਾਉਣ ਅਤੇ ਅਜਿਹੀਆਂ ਪੁਰਾਣੀਆਂ ਰੀਤੀ-ਰਿਵਾਜਾਂ ਤੋਂ ਛੁਟਕਾਰਾ ਪਾਉਣ ਲਈ ਯਤਨ ਕਰਨ ਲਈ ਕੇਂਦਰਿਤ ਸੀ|
ਇਸ ਮੌਕੇ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਕੰਨਿਆ ਭਰੂਣ ਹੱਤਿਆ, ਜਾਤੀ ਪ੍ਰਥਾ, ਦਾਜ ਪ੍ਰਥਾ, ਰਿਸਵਤ, ਭ੍ਰਿਸਟਾਚਾਰ ਆਦਿ ਵਰਗੀਆਂ ਪ੍ਰਚਲਿਤ ਪਰਜੀਵੀ ਬੁਰਾਈਆਂ ਨੂੰ ਉਜਾਗਰ ਕੀਤਾ | ਪਸਾਰ ਸਿੱਖਿਆ ਵਿਭਾਗ  ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਸਮਾਜਿਕ ਬੁਰਾਈਆਂ ਨੂੰ ਘਟਾਉਣ ਲਈ ਨੈਤਿਕ ਸਿੱਖਿਆ ਇੱਕ ਅਹਿਮ ਉਪਾਅ ਹੈ| ਇਸ ਲਈ ਬੱਚਿਆਂ ਨੂੰ ਇਸ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਅਤੇ ਇੱਕ ਮਜਬੂਤ ਸਖਸੀਅਤ ਦਾ ਨਿਰਮਾਣ ਕਰਨਾ ਚਾਹੀਦਾ ਹੈ|
ਵਿਦਿਆਰਥੀਆਂ ਨ ਲੜਕੀਆਂ ਦੀ ਸਿੱਖਿਆ ਅਤੇ ਸੁਰੱਖਿਅਤ ਵਾਤਾਵਰਣ ਬਾਰੇ ਸੰਦੇਸ ਫੈਲਾਉਣ ਲਈ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ| ਇਸ ਪ੍ਰੋਗਰਾਮ ਵਿੱਚ ਪੰਚਾਇਤ ਮੈਂਬਰਾਂ ਦੇ ਨਾਲ ਪਿੰਡ ਦੇ ਸਰਪੰਚ ਨੇ ਵੀ ਭਾਗ ਲਿਆ ਅਤੇ ਪੀਏਯੂ ਦੇ ਵਿਦਿਆਰਥੀਆਂ ਦੇ ਇਰਾਦੇ ਦੀ ਸਲਾਘਾ ਕੀਤੀ|

Facebook Comments

Trending