Connect with us

ਪੰਜਾਬੀ

ਨਸੀਬ ਕੈਂਸਰ ਕੇਅਰ ਸੁਸਾਇਟੀ ਵਲੋਂ ਨਸ਼ਿਆਂ ਅਤੇ ਕੈਂਸਰ ਵਿਰੁੱਧ ਲਗਾਇਆ ਜਾਗਰੂਕਤਾ ਕੈਂਪ

Published

on

Awareness camp organized by Nasib Cancer Care Society against drugs and cancer

ਲੁਧਿਆਣਾ : ਅੱਜ ਨਸੀਬ ਕੈਂਸਰ ਕੇਅਰ ਐਂਡ ਰਿਸਰਚ ਸੁਸਾਇਟੀ, ਦਸਮੇਸ਼ ਨਗਰ, ਲੁਧਿਆਣਾ ਵਿਖੇ ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਜੈਕਟ ਤਹਿਤ ਮੁਫ਼ਤ ਨਸ਼ਿਆਂ ਅਤੇ ਕੈਂਸਰ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਅਤੇ ਕੈਂਸਰ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

ਕੈਂਪ ਵਿੱਚ ਕੋਟਨੀਸ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਅਤੇ ਕੈਂਸਰ ਦੇ ਮਾਹਿਰ ਡਾ: ਬਲਵਿੰਦਰ ਪਾਲ ਸਿੰਘ ਨਿੱਝਰ ਅਤੇ ਸ਼. ਜਸਵੰਤ ਸਿੰਘ ਛਾਪਾ ਮੁਖੀ, ਨਸੀਬ ਕੈਂਸਰ ਕੇਅਰ ਸੈਂਟਰ ਨੇ ਲੋਕਾਂ ਨੂੰ ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਅਤੇ ਕੈਂਸਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਪੰਜਾਬ ਲਈ ਇੱਕ ਗੰਭੀਰ ਸਮੱਸਿਆ ਹੈ।

ਉਨ੍ਹਾਂ ਕਿਹਾ ਕਿ ਹੁਣਤੱਕ 48000 ਦੇ ਕਰੀਬ ਲੋਕ ਕੈਂਸਰ ਤੋਂ ਪੀੜਤ ਹਨ ਅਤੇ ਬਹੁਤ ਸਾਰੇ ਸਾਧਨਾਂ ਦੀ ਘਾਟ ਕਾਰਨ ਆਪਣਾ ਇਲਾਜ ਨਹੀਂ ਕਰਵਾ ਪਾ ਰਹੇ ਹਨ। ਇਕਬਾਲ ਸਿੰਘ ਗਿੱਲ ਅਤੇ ਕਰਨਲ ਹਰਬੰਸ ਸਿੰਘ ਕਾਹਲੋਂ ਨੇ ਨਸੀਬ ਕੈਂਸਰ ਕੇਅਰ ਐਂਡ ਰਿਸਰਚ ਸੋਸਾਇਟੀ ਵੱਲੋਂ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਨਸ਼ਾ ਛੁਡਾਊ ਅਤੇ ਕੈਂਸਰ ਕੇਅਰ ਪ੍ਰੋਗਰਾਮਾਂ ਬਾਰੇ ਕੀਤੇ ਜਾ ਰਹੇ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।

Facebook Comments

Trending