Connect with us

ਅਪਰਾਧ

ਲੁੱਟ-ਖੋਹ ਕਰਨ ਵਾਲੇ ਗਿ/ਰੋਹ ਦਾ ਸਰਗਨਾ ਗ੍ਰਿਫ਼/ਤਾਰ, ਲੋਕਾਂ ਕੋਲੋਂ ਖੋ/ਹੇ 10 ਮੋਬਾਈਲ ਬਰਾਮਦ

Published

on

The leader of the looting gang was arrested, 10 mobile phones stolen from people were recovered

ਸਮਰਾਲਾ (ਲੁਧਿਆਣਾ ) : ਸਥਾਨਕ ਪੁਲਿਸ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸਦੇ ਸਰਗਨਾ ਨੂੰ ਵੱਖ-ਵੱਖ ਰਾਹਗੀਰਾਂ ਪਾਸੋਂ ਖੋਹੇ ਗਏ 10 ਮੋਬਾਈਲ ਫੋਨਾਂ ਸਣੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ. ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਇੱਕ ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਯਾਦਵ ਨੇ ਥਾਣਾ ਸਮਰਾਲਾ ‘ਚ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸਨ।

ਇਸ ਮਾਮਲੇ ਵਿੱਚ ਪੁਲਿਸ ਨੇ ਝਪਟਮਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮਨਪ੍ਰੀਤ ਸਿੰਘ ਮਨੀ ਪਿੰਡ ਭੰਗਲਾ ਨੂੰ ਕਾਬੂ ਕਰਕੇ ਉਸ ਕੋਲੋਂ ਖੋਹਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਸੀ ਪ੍ਰੰਤੂ ਇਸ ਦਾ ਦੂਜਾ ਸਾਥੀ ਮਨਵੀਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਭੰਗਲਾਂ ਜੋਕਿ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ, ਉਸਨੂੰ ਵੀ ਪੁਲਿਸ ਨੇ ਛਾਪੇਮਾਰੀ ਕਰਕੇ ਕਾਬੂ ਕਰ ਲਿਆ ਸੀ।

Facebook Comments

Trending