Connect with us

ਅਪਰਾਧ

ਲੁਧਿਆਣਾ ‘ਚ ਜਵਾਨ ਮੁੰਡਿਆਂ ਦਾ ਕ+ਤ+ਲ ਕਰ ਗੰਦੇ ਨਾਲੇ ਨੇੜੇ ਸੁੱਟੀਆਂ ਲਾ+ਸ਼ਾਂ

Published

on

In Ludhiana, bodies of young boys were killed and thrown near dirty drains

ਲੁਧਿਆਣਾ ਇਕ ਵਾਰ ਫਿਰ ਦੋਹਰੇ ਕਤਲਕਾਂਡ ਕਾਰਨ ਕੰਬ ਗਿਆ। ਇੱਥੇ ਡਾਬਾ ਦੇ ਅਜੀਤ ਸਿੰਘ ਨਗਰ ਇਲਾਕੇ ‘ਚੋਂ ਲਾਪਤਾ ਹੋਏ 2 ਨੌਜਵਾਨਾਂ ਦਾ ਬੇਰਹਿਮੀ ਨਾਲ ਕ/ਤ/ਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਗੁਲਸ਼ਨ ਕੁਮਾਰ ਅਤੇ ਰਾਹੁਲ ਕੁਮਾਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਰਾਤ ਨੂੰ 8 ਵਜੇ ਐਕਟਿਵਾ ‘ਤੇ ਕਿਸੇ ਕੰਮ ਲਈ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ। ਉਨ੍ਹਾਂ ਦੀ ਐਕਟਿਵਾ ਟਿੱਬਾ ‘ਚ ਬਰਾਮਦ ਹੋਈ ਹੈ, ਜਦੋਂ ਕਿ ਇਕ ਮੋਬਾਇਲ ਵਰਧਮਾਨ ਕਾਲੋਨੀ ਨੇੜਿਓਂ ਮਿਲਿਆ ਹੈ।

ਪਤਾ ਲੱਗਿਆ ਹੈ ਕਿ ਦੋਹਾਂ ਦਾ ਕ/ਤ/ਲ ਕਰਕੇ ਲਾ/ਸ਼ਾਂ ਨੂੰ ਭਾਮੀਆਂ ਸਥਿਤ ਗੰਦੇ ਨਾਲੇ ਨੇੜੇ ਸੁੱਟਿਆ ਗਿਆ ਸੀ। ਲਾ/ਸ਼ਾਂ ਨੂੰ ਥਾਣਾ ਡਾਬਾ ਦੀ ਪੁਲਸ ਨੇ ਬਰਾਮਦ ਕਰ ਲਿਆ ਹੈ। ਇਸ ਮਾਮਲੇ ‘ਚ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਅਕਸਰ ਕਤਲਕਾਂਡ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਸ਼ਹਿਰ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Facebook Comments

Trending