Connect with us

ਅਪਰਾਧ

ਬੇਖੌਫ ਲੁਟੇਰਿਆਂ ਨੇ ਸੀਨਅਰ ਸਿਟੀਜ਼ਨ ਨੂੰ ਲਿਫਟ ਲੈਣ ਦੇ ਬਹਾਨੇ ਜ਼ਖ਼ਮੀ ਕਰ ਕੇ ਲੁੱਟਿਆ

Published

on

Fearless robbers injured and robbed a senior citizen on the pretext of taking a lift

ਲੁਧਿਆਣਾ ਦੇ ਸਮਰਾਲਾ ਨੇੜੇ ਦੇਰ ਰਾਤ ਬੇਖੋਫ਼ ਲੁਟੇਰਿਆਂ ਵੱਲੋਂ ਕਾਰ ਸਵਾਰ ਦੋ ਸੀਨਅਰ ਸਿਟੀਜ਼ਨ ਦੀ ਗੱਡੀ ਲਿਫਟ ਲੈਣ ਦੇ ਬਹਾਨੇ ਰੋਕਦੇ ਹੋਏ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਲੁੱਟ ਲਿਆ। ਇਹ ਘਟਨਾ ਰਾਤ ਉਸ ਵੇਲੇ ਹੋਈ ਜਦੋਂ ਕਲਕੱਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦੇ ਪਿੰਡ ਮਾਣਕੀ ਨਿਵਾਸੀ ਰਜਿੰਦਰ ਸਿੰਘ ਆਪਣੇ ਰਿਸ਼ਤੇਦਾਰ ਪਰਮਿੰਦਰ ਸਿੰਘ ਨਾਲ ਕਾਰ ਵਿਚ ਸਵਾਰ ਹੋਕੇ ਸਮਰਾਲਾ ਤੋਂ ਪਿੰਡ ਮਾਣਕੀ ਵਿਖੇ ਜਾ ਰਹੇ ਸਨ। ਰਾਤ ਕਰੀਬ 10 ਵਜੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਿਫਟ ਲੈਣ ਦੇ ਬਹਾਨੇ ਉਨ੍ਹਾਂ ਦੀ ਗੱਡੀ ਰੁਕਵਾ ਲਈ।

ਮਦਦ ਕਰਨ ਦੇ ਲਈ ਜਿਵੇ ਹੀ ਇਨ੍ਹਾਂ ਵੱਲੋਂ ਗੱਡੀ ਰੋਕੀ ਗਈ ਤਾਂ ਲੁਟੇਰਿਆਂ ਵੱਲੋਂ ਉਨ੍ਹਾਂ ’ਤੇ ਬੇਸਵਾਲ ਨਾਲ ਹਮਲਾ ਕਰਕੇ ਲਹੂਲੁਹਾਨ ਕਰ ਦਿੱਤਾ ਗਿਆ। ਰਜਿੰਦਰ ਸਿੰਘ ਕੱਲਕਤਾ ਜਿਨ੍ਹਾਂ ਦੀ ਉਮਰ 60 ਸਾਲ ਹੈ, ਕਈ ਸਾਲਾ ਤੋਂ ਕੱਲਕਤਾ ਵਿਖੇ ਟਰਾਂਸਪੋਰਟ ਦਾ ਕੰਮ ਕਰਦੇ ਹਨ ਅਤੇ ਕੁਝ ਦਿਨ ਪਹਿਲਾ ਹੀ ਉਹ ਆਪਣੇ ਜੱਦੀ ਪਿੰਡ ਮਾਣਕੀ ਵਿਖੇ ਆਏ ਹੋਏ ਸਨ। ਦੋਵਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Facebook Comments

Trending