Connect with us

ਪੰਜਾਬੀ

ਲੁਧਿਆਣਾ ਪੂਰਬੀ ਦੇ ਵਾਰਡ-6 ਤੇ 10 ਦੇ ਮੁਸਲਿਮ ਸਮਾਜ ਵਲੋਂ ਤਲਵਾੜ ਨੂੰ ਸਮਰਥਨ

Published

on

Support for Talwar from Muslim community of Ward 6 and 10 of Ludhiana East

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੇ ਤਲਵਾੜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਾਰਡ-6 ਤੇ ਵਾਰਡ-10 ਦੇ ਮੁਸਲਿਮ ਭਾਈਚਾਰੇ ਵਲੋਂ ਸਮਰਥਨ ਦੇਣ ਅਤੇ ਆਮ ਆਦਮੀ ਪਾਰਟੀ ਤੇ ਸ਼ੋ੍ਮਣੀ ਅਕਾਲੀ ਦਲ ਦੇ ਕਈ ਆਗੂਆਂ ਵਲੋਂ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਵਾਰਡ-6 ਤੇ ਵਾਰਡ-10 ਵਿਚ ਮੀਟਿੰਗਾਂ ਦੌਰਾਨ ਸੈਂਕੜੇ ਮੁਸਲਮਾਨਾਂ ਨੇ ਕਾਂਗਰਸ ਉਮੀਦਵਾਰ ਸੰਜੇ ਤਲਵਾੜ ਨੂੰ ਸਮਰਥਨ ਦੇ ਕੇ ਦੂਜੀ ਵਾਰ ਵਿਧਾਨ ਸਭਾ ਵਿਚ ਭੇਜਣ ਦਾ ਐਲਾਨ ਕੀਤਾ। ਵਰਧਮਾਨ ਨਗਰ ਵਿਚ ਜ਼ਿਲ੍ਹਾ ਕਾਂਗਰਸ ਸਕੱਤਰ ਮੇਹਰੂਦੀਨ ਅੰਸਾਰੀ ਦੀ ਪ੍ਰਧਾਨਗੀ ਹੇਠ ਆਯੋਜਿਤ ਜਨਸਭਾ ਵਿਚ ਅਲਪ ਸੰਖਿਅਕ ਰਾਸ਼ਟਰੀ ਮੋਰਚੇ ਦੇ ਪ੍ਰਧਾਨ ਪ੍ਰਵੇਸ਼ ਸਿੱਦੀਕੀ ਅਤੇ ਪੰਜਾਬ ਪ੍ਰਧਾਨ ਹਾਜੀ ਗੁਲਾਮ ਸਰਵਰ ਦੀ ਹਾਜ਼ਰੀ ਵਿਚ ਸੈਂਕੜੇ ਸਾਥੀਆਂ ਸਹਿਤ ਵਿਧਾਇਕ ਸੰਜੈ ਤਲਵਾੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਦੂਜੇ ਪਾਸੇ ਵਾਰਡ-10 ਦੇ ਟਿੱਬਾ ਰੋਡ ਸਥਿਤ ਮਾਇਆਪੁਰੀ ਵਿਚ ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਇਨਾਮ ਮਲਿਕ ਦੀ ਅਹਵਾਈ ਹੇਠ ਆਯੋਜਿਤ ਸਮਾਰੋਹ ਵਿਚ ਅਕਾਲੀ ਨੇਤਾ ਮੁਹੰਮਦ ਪ੍ਰਵੇਜ ਤੇ ਆਪ ਨੇਤਾ ਮੁਹੰਮਦ ਇਲਿਆਸ ਅੰਸਾਰੀ ਸੈਂਕੜੇ ਸਾਥੀਆਂ ਸਹਿਤ ਕਾਂਗਰਸ ਵਿਚ ਸ਼ਾਮਿਲ ਹੋ ਗਏ। ਉਥੇ ਹੀ ਵਿਧਾਨ ਸਭਾ ਪੂਰਬੀ ਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਅੰਕੁਰ ਪੰਡਿਤ ਨੇ ‘ਆਪ’ ਨੰੂ ਅਲਵਿਦਾ ਆਖ ਕਾਂਗਰਸ ਵਿਚ ਘਰ ਵਾਪਸੀ ਕੀਤੀ।

ਵਿਧਾਇਕ ਤਲਵਾੜ ਨੇ ਲੁਧਿਆਣਾ ਯੂਥ ਕਾਂਗਰਸ ਪ੍ਰਧਾਨ ਯੋਗੇਸ਼ ਹਾਂਡਾ, ਕੌਂਸਲਰ ਕੁਲਦੀਪ ਜੰਡਾ, ਹਰਜਿੰਦਰ ਸਿੰਘ ਲਾਲੀ, ਨਰੇਸ਼ ਉੱਪਲ, ਸੁਖਦੇਵ ਬਾਵਾ, ਵਿਨਿਤ ਭਾਟੀਆਂ, ਦੀਪਕ ਉੱਪਲ, ਉਮੇਸ਼ ਸ਼ਰਮਾ, ਸਤੀਸ਼ ਮਲਹੌਤਰਾ, ਗੌਰਵ ਭੱਟੀ, ਮੋਨੰੂ ਖਿੰਡਾ, ਵਿਪਨ ਵਿਨਾਇਕ, ਵਰਿੰਦਰ ਸਹਿਗਲ, ਜਗਦੀਸ਼ ਦੀਸ਼ਾ, ਵਿਜੈ ਕਲਸੀ, ਆਸ਼ੀਸ ਟਪਾਰਿਆ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਮੁਸਲਮਾਨ ਆਗੂਆ ਤੇ ਅੰਕੁਰ ਪੰਡਿਤ ਦਾ ਸਵਾਗਤ ਕਰਕੇ ਕਾਂਗਰਸ ਵਿਚ ਮਾਨ-ਸਨਮਾਨ ਦੇਣ ਦਾ ਐਲਾਨ ਕੀਤਾ।

Facebook Comments

Trending