Connect with us

ਪੰਜਾਬੀ

ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ

Published

on

In Ludhiana, 6 leaders who left Congress became AAP MLAs

ਲੁਧਿਆਣਾ : ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਗਭਗ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਦੂਜੀਆਂ ਪਾਰਟੀਆਂ ਜੁਆਇਨ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਇਨ੍ਹਾਂ ’ਚੋਂ ਕਈ ਨੇਤਾਵਾਂ ਨੂੰ ਦੂਜੀਆਂ ਪਾਰਟੀਆਂ ਤੋਂ ਟਿਕਟ ਮਿਲ ਵੀ ਗਈ ਅਤੇ ਉਹ ਵਿਧਾਇਕ ਬਣਨ ’ਚ ਕਾਮਯਾਬ ਹੋ ਗਏ ਹਨ ;

ਇਕੱਲੇ ਲੁਧਿਆਣਾ ਦੇ 6 ਆਗੂ ਹਨ, ਜੋ ਕਾਂਗਰਸ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਗਏ ਹਨ, ਜਿਨ੍ਹਾਂ ’ਚ ਕੁਲਵੰਤ ਸਿੱਧੂ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ, ਹਰਦੀਪ ਮੁੰਡੀਆਂ, ਭੋਲਾ ਗਰੇਵਾਲ, ਹਾਕਮ ਸਿੰਘ ਠੇਕੇਦਾਰ ਦੇ ਨਾਂ ਸ਼ਾਮਲ ਹਨ।

ਵਿਧਾਇਕ ਬਣੇ ਮਦਨ ਲਾਲ ਬੱਗਾ ਕਾਂਗਰਸ ਤੇ ਅਕਾਲੀ ਦਲ ’ਚ ਰਹਿ ਚੁੱਕੇ ਹਨ। ਮਨਿੰਦਰ ਗਿਆਸਪੁਰਾ ਲੋਕ ਇਨਸਾਫ ਪਾਰਟੀ ਦੀ ਟਿਕਟ ’ਤੇ ਫਤਿਹਗੜ੍ਹ ਸਾਹਿਬ ਸੀਟ ਤੋਂ ਚੋਣ ਲੜ ਚੁੱਕੇ ਹਨ। ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਬਣੇ ਹਨ, ਉਨ੍ਹਾਂ ’ਚੋਂ ਅਸ਼ੋਕ ਪਰਾਸ਼ਰ ਪੱਪੀ, ਜੀਵਨ ਸਿੰਘ ਸੰਗੋਵਾਲ ਇਕ ਅਤੇ ਮਦਨ ਲਾਲ ਬੱਗਾ, ਭੋਲਾ ਗਰੇਵਾਲ ਨੂੰ 2 ਵਾਰ ਦੀ ਹਾਰ ਤੋਂ ਬਾਅਦ ਜਿੱਤ ਮਿਲੀ ਹੈ।

Facebook Comments

Trending