Connect with us

ਪੰਜਾਬੀ

ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ

Published

on

Manpreet Ayali sets record for second consecutive victory against government

ਲੁਧਿਆਣਾ : ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਸੇ ਦੂਜੀ ਪਾਰਟੀ ਦੇ ਇਕ ਮਾਤਰ ਵਿਧਾਇਕ ਦੇ ਤੌਰ ‘ਤੇ ਜਿੱਤ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਮਨਪ੍ਰੀਤ ਇਆਲੀ ਸਾਲ 2012 ‘ਚ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਪਰ ਸਾਲ 2017 ਦੌਰਾਨ ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਤੋਂ ਹਾਰ ਗਏ ਸਨ।

ਫੂਲਕਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਜ਼ਿਮਨੀ ਚੋਣ ‘ਚ ਇਆਲੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਸੰਦੀਪ ਸੰਧੂ ਤੋਂ ਜਿੱਤ ਹਾਸਲ ਕੀਤੀ। ਹੁਣ ਫਿਰ ਇਕ ਵਾਰ ਇਆਲੀ ਅਤੇ ਸੰਧੂ ਆਹਮੋ-ਸਾਹਮਣੇ ਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਐੱਨ. ਐੱਸ. ਕੰਗ ਨੂੰ ਟਿਕਟ ਦਿੱਤੀ ਗਈ ਸੀ ਪਰ ਉਨ੍ਹਾਂ ਦੋਹਾਂ ਨਾਲ ਸਖ਼ਤ ਟੱਕਰ ਦੌਰਾਨ ਇਆਲੀ ਨੇ ਜਿੱਤ ਹਾਸਲ ਕੀਤੀ।

ਮਨਪ੍ਰੀਤ ਇਆਲੀ ਨੇ ਜ਼ਿਲ੍ਹਾ ਲੁਧਿਆਣਾ ‘ਚ ਅਕਾਲੀ ਦਲ ਦੇ ਇਕੱਲੇ ਵਿਧਾਇਕ ਹੋਣ ਦਾ ਰਿਕਾਰਡ ਤਾਂ ਕਾਇਮ ਕੀਤਾ ਹੀ ਹੈ, ਉਨ੍ਹਾਂ ਦੇ ਨਾਂ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਰਜ ਕਰਨ ਦਾ ਰਿਕਾਰਡ ਵੀ ਬਣ ਗਿਆ ਹੈ ਕਿਉਂਕਿ 2 ਵਾਰ ਉਹ ਕਾਂਗਰਸ ਸਰਕਾਰ ਦੇ ਖ਼ਿਲਾਫ਼ ਲੜੇ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਪਾਰਟੀ ਦੇ ਉਮੀਦਵਾਰ ਨੂੰ ਵੀ ਆਪਣੇ ਹਲਕੇ ‘ਚ ਇਆਲੀ ਨੇ ਜਿੱਤ ਹਾਸਲ ਨਹੀਂ ਕਰਨ ਦਿੱਤੀ।

Facebook Comments

Trending