Connect with us

ਪੰਜਾਬੀ

ਵਿਧਾਇਕ ਛੀਨਾ ਵਲੋਂ ਆਯੁਸ਼ਮਾਨ ਭਾਰਤ CM ਸਿਹਤ ਬੀਮਾ ਦੇ ਕਾਰਡ ਬਣਾਉਣ ਦੀ ਅਪੀਲ

Published

on

MLA Chhina's appeal to make e-card of Ayushman Bharat Chief Minister Health Insurance Scheme

ਲੁਧਿਆਣਾ : ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੋੜਵੰਦਾਂ ਤੱਕ ਪਹੁੰਚਾਉਣ ਲਈ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਈ-ਕਾਰਡ ਬਨਵਾਉਣ ਲਈ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਪਾਰਟੀ ਦੇ ਦਫਤਰ ਵਿਖੇ ਲੋੜੀਂਦੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ। ਇਸ ਸਕੀਮ ਤਹਿਤ ਹਰ ਲਾਭਪਾਤਰੀ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਸੁਵਿਧਾ ਹੈ।

900 ਤੋਂ ਵਧੇਰੇ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ ਜਿਨ੍ਹਾ ਵਿੱਚ ਵੱਖ-ਵੱਖ ਨਾਮੀ ਨਿੱਜੀ ਹਸਪਤਾਲ ਵੀ ਸ਼ਾਮਲ ਹਨ। ਵਿਧਾਇਕ ਛੀਨਾ ਨੇ ਅੱਗੇ ਕਿਹਾ ਕਿ ਅਕਸਰ ਨਿੱਜੀ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਕਾਰਨ ਲੋਕ ਪਹੁੰਚ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਅਜਿਹੀ ਸਕੀਮਾਂ ਦਾ ਫਾਇਦਾ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ, ਉਨ੍ਹਾ ਦੀ ਮਦਦ ਵਿਸ਼ੇਸ਼ ਹੈਲਪ ਡੈਸਕ ਤਿਆਰ ਕੀਤਾ ਗਿਆ ਹੈ।

Facebook Comments

Trending