Connect with us

ਪੰਜਾਬੀ

ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ

Published

on

In Ludhiana, Congress is worried about existence after coming to power, third place candidates in 7 seats.

ਲੁਧਿਆਣਾ : ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿੱਥੇ ਕਾਂਗਰਸ ਹੱਥੋਂ ਸੱਤਾ ਚਲੀ ਗਈ ਹੈ, ਉਥੇ ਹੀ ਹੁਣ ਆਪਣਾ ਵਜੂਦ ਬਚਾਉਣ ਦੀ ਚਿੰਤਾ ਵਿਚ ਡੁੱਬ ਗਈ ਹੈ। ਇਸ ਦੇ ਸੰਕੇਤ ਲੁਧਿਆਣਾ ਜ਼ਿਲ੍ਹਾ ਦੇ ਹਾਲਾਤ ਦੇਖਣ ਤੋਂ ਮਿਲਦੇ ਹਨ। ਜਿੱਥੇ ਕਾਂਗਰਸ ਦੇ 8 ਮੌਜੂਦਾ ਵਿਧਾਇਕਾਂ ਵਿਚੋਂ ਇਕ ਵੀ ਨਹੀਂ ਜਿੱਤ ਸਕਿਆ ਹੈ। ਸਗੋਂ 7 ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰ ਤੀਸਰੇ ਨੰਬਰ ’ਤੇ ਆ ਗਏ ਹਨ।

ਇਨ੍ਹਾਂ ਵਿਚ ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਸਮਰਾਲਾ ਦੇ ਰਾਜਾ ਗਿੱਲ, ਸਾਊਥ ਹਲਕੇ ਤੋਂ ਇਸ਼ਰਜੋਤ ਚੀਮਾ, ਸੈਂਟਰਲ ਹਲਕੇ ਤੋਂ ਸੁਰਿੰਦਰ ਡਾਬਰ, ਉੱਤਰੀ ਤੋਂ ਰਾਕੇਸ਼ ਪਾਂਡੇ, ਗਿੱਲ ਤੋਂ ਕੁਲਦੀਪ ਵੈਦ ਅਤੇ ਜਗਰਾਓਂ ਤੋਂ ਜਗਤਾਰ ਸਿੰਘ ਜੱਗਾ ਦਾ ਨਾਮ ਸ਼ਾਮਲ ਹੈ।

ਅਕਾਲੀ ਦਲ ਅਤੇ ਬਸਪਾ ਦੀ ਹਾਲਾਤ ਕਾਂਗਰਸ ਤੋਂ ਵੀ ਪਤਲੀ ਹੋ ਗਈ ਹੈ ਜਿਸ ਦੇ ਉਮੀਦਵਾਰ ਲੁਧਿਆਣਾ ਦੀਆਂ ਚਾਰ ਸੀਟਾਂ ’ਤੇ ਚੌਥੇ ਨਬੰਰ ’ਤੇ ਆਏ ਹਨ। ਸੈਂਟਰਲ ਤੋਂ ਪ੍ਰਿਤਪਾਲ ਸਿੰਘ, ਵੈਸਟ ਤੋਂ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਅਤੇ ਉਤਰੀ ਹਲਕੇ ਤੋਂ ਆਰ. ਡੀ. ਸ਼ਰਮਾ ਦਾ ਨਾਮ ਸ਼ਾਮਲ ਹੈ। ਇਥੋਂ ਤਕ ਕਿ ਆਤਮ ਨਗਰ ਤੋਂ ਹਰੀਸ਼ ਢਾਂਡਾ ਦਾ ਪੰਜਵਾਂ ਨੰਬਰ ਆਇਆ ਹੈ।

ਹਲਕਾ ਸਾਹਨੇਵਾਲ ਤੋਂ ਸ਼ਰਣਜੀਤ ਢਿੱਲੋਂ ਤੀਜਾ ਨੰਬਰ ’ਤੇ, ਹਲਕਾ ਪੂਰਬੀ ਤੋਂ ਰਣਜੀਤ ਢਿੱਲੋਂ ਤੀਜੇ ਨੰਬਰ ’ਤੇ, ਰਾਏਕੋਟ ਤੋਂ ਬਲਵਿੰਦਰ ਸੰਧੂ ਤੀਜੇ ਨੰਬਰ ’ਤੇ ਅਤੇ ਹਲਕਾ ਪਾਇਲ ਤੋਂ ਜਸਪ੍ਰੀਤ ਸਿੰਘ ਵੀ ਤੀਜੇ ਨੰਬਰ ’ਤੇ ਰਹੇ ਹਨ।

Facebook Comments

Trending