ਪੰਜਾਬੀ
ਸਪਰਿੰਗ ਡੇਲੀਅਨਜ਼ ਨੇ ਆਨਲਾਈਨ ਕਲਾਸਾਂ ਰਾਹੀਂ ਦਿਖਾਇਆ ਗਣਤੰਤਰ ਦਿਵਸ ਪ੍ਰਤੀ ਜੋਸ਼
Published
3 years agoon
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ਬੱਚਿਆਂ ਨੇ ਆਨਲਾਈਨ ਵਿਧੀ ਦੁਆਰਾ ਗਣਤੰਤਰ ਦਿਵਸ ਨੂੰ ਜੋਸ਼ੀਲੇ ਅੰਦਾਜ ਵਿੱਚ ਮਨਾਉਂਦੇ ਹੋਏ ਦੇਸ ਪ੍ਰਤੀ ਆਦਰ ਅਤੇ ਸਨਮਾਨ ਦੀ ਭਾਵਨਾ ਨੂੰ ਉਜਾਗਰ ਕੀਤਾ। ਇਸ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਨੇ ਦੇਸ਼ ਭਗਤਾਂ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਸੁੰਦਰ ਵੀਡੀਓਜ਼ ਭੇਜੀਆਂ।
ਇਸ ਤੋਂ ਇਲਾਵਾ ਪਹਿਲੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਵੀ ਦੇਸ ਭਗਤੀ ਦੇ ਗੀਤਾਂ ਉੱਪਰ ਜੋਸ਼ੀਲਾ ਨਾਚ ਕਰਕੇ ਆਪਣੀਆਂ ਵੀਡੀਓਜ਼ ਭੇਜੀਆਂ। ਇਸ ਦੇ ਨਾਲ਼ ਹੀ ਕਲਾਸ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਵੀ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿੱਸਾ ਲੈ ਕੇ ਦੇਸ ਭਗਤੀ ਦੇ ਕਈ ਰੰਗਾਂ ਨੂੰ ਆਪਣੇ ਸਲੋਗਨਾਂ ਅਤੇ ਪੋਸਟਰਾਂ ਵਿਚ ਉਤਾਰਿਆ। ਅਧਿਆਪਕਾਂ ਨੇ ਵੀ ਆਨਲਾਈਨ ਕਲਾਸਾਂ ਰਾਹੀਂ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਸਾਰਾ ਸਕੂਲ ਤਿਰੰਗੇ ਦੇ ਰੰਗਾਂ ਵਿੱਚ ਸਜਿਆ ਨਜਰ ਆਇਆ। ਗਣਤੰਤਰ ਦਿਵਸ ਵਿਸ਼ੇ ‘ਤੇ ਪ੍ਰਸ਼ਨੋਤਰੀ ਗਤੀਵਿਧੀ ਵੀ ਕਾਰਵਾਈ ਤੇ ਨਾਲ਼ ਹੀ ਆਤਮ ਨਿਰਭਰ ਭਾਰਤ ਵਿਸ਼ੇ ‘ਤੇ ਆਨਲਾਈਨ ਲੇਖ ਲਿਖਣ ਮੁਕਾਬਲਾ ਵੀ ਹੋਇਆ ਜਿਸ ਵਿਚੋਂ ਵਧੀਆ ਲੇਖ ਲਿਖਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ।
You may like
-
ਪੰਜਾਬ ‘ਚ ਗਣਤੰਤਰ ਦਿਵਸ ‘ਤੇ ਇੱਥੇ CM ਮਾਨ ਸਮੇਤ ਝੰਡਾ ਲਹਿਰਾਉਣਗੇ ਮੰਤਰੀ, ਪੜ੍ਹੋ ਪੂਰੀ ਸੂਚੀ
-
ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ 77ਵਾਂ ਸੁਤੰਤਰਤਾ ਦਿਵਸ
-
ਸਮੂਹ ਗਾਨ ਮੁਕਾਬਲੇ ਵਿੱਚ ਸਪਰਿੰਗ ਡੇਲੀਅਨਜ਼ ਨੇ ਮਾਰੀਆਂ ਮੱਲਾ
-
ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਸਪਰਿੰਗ ਡੇਲ ਦਾ 42ਵਾਂ ਸਥਾਪਨਾ ਦਿਵਸ
-
ਹਬ ਆਫ਼ ਲਰਨਿੰਗ ਦੇ ਅੰਤਰਗਤ ਕਰਵਾਇਆ ਸੋਲੋ ਡਾਂਸ ਮੁਕਾਬਲਾ
-
ਪਿਆਰ ਤੇ ਦੋਸਤੀ ਦਾ ਪ੍ਰਤੀਕ ਹੈ ਅੰਬ ਦਿਵਸ : ਚੇਅਰਪਰਸਨ
