Connect with us

ਪੰਜਾਬੀ

ਫੋਕਲ ਪੁਆਇੰਟ ਫੇਸ 4 ‘ਚ ਸੀਵਰੇਜ ਸਿਸਟਮ ਹੋਇਆ ਫੇਲ੍ਹ

Published

on

Sewerage system fails in Focal Point Phase 4

ਲੁਧਿਆਣਾ : ਫੋਕਲ ਪੁਆਇੰਟ ਫੇਸ 4 ‘ਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ‘ਤੇ ਫੈਲਿਆ ਰਹਿੰਦਾ ਹੈ ਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਥੋਂ ਦੇ ਉਦਯੋਗਪਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਾਰਖ਼ਾਨਿਆਂ ਦੇ ਅੱਗੇ ਬੂਟੇ ਲਗਾਏ ਸਨ ਜੋ ਕਿ ਗੰਦੇ ਪਾਣੀ ਦੇ ਰਿਸਣ ਨਾਲ ਸੁੱਕ ਚੁੱਕੇ ਹਨ।

ਉਦਯੋਗਪਤੀ ਮਨਜੀਤ ਸਿੰਘ, ਅਮਰਪਾਲ ਸਿੰਘ, ਰਜਤ ਕੁਮਾਰ, ਪਰਵਿੰਦਰ ਸਿੰਘ, ਭੂਸ਼ਣ ਕੁਮਾਰ, ਜਸਬੀਰ ਸਿੰਘ, ਰਾਜੇਸ਼ ਧੀਮਾਨ ਤੇ ਗੁਰਜੀਤ ਸਿੰਘ ਸਮੇਤ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਅਧਿਕਾਰੀ ਆਪਣੀ ਡਿਊਟੀ ਵਜਾਉਣ ਲਈ ਨਹੀਂ ਆਉਂਦਾ ਤੇ ਜੇਕਰ ਕੋਈ ਭੁੱਲਿਆ ਭਟਕਿਆ ਕੋਈ ਸਫ਼ਾਈ ਕਰਮਚਾਰੀ ਆ ਵੀ ਜਾਂਦਾ ਹੈ ਤਾਂ ਉਹ ਠਾ-ਠੱਪਾ ਕਰਕੇ ਚੱਲਿਆ ਜਾਂਦਾ ਹੈ।

ਉਨ੍ਹਾਂ ਸ਼ਹਿਰ ਦੇ ਮੇਅਰ, ਨਗਰ ਨਿਗਮ ਕਮਿਸ਼ਨਰ, ਕੌਂਸਲਰ, ਵਿਧਾਇਕ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਵਿਗੜੀ ਹੋਈ ਹਾਲਤ ਨੂੰ ਸੁਧਾਰਿਆ ਜਾਵੇ ਨਹੀਂ ਤਾਂ ਕਾਰਖ਼ਾਨੇ ਚਲਾਉਣੇ ਅਸੰਭਵ ਹੋ ਜਾਣਗੇ

Facebook Comments

Trending