Connect with us

ਅਪਰਾਧ

ਲੁਧਿਆਣਾ ‘ਚ ਨੌਕਰੀ ਲਈ ਨੈੱਟ ‘ਤੇ ਸਰਚ ਕਰ ਰਹੀ ਡੈਂਟਿਸਟ ਨਾਲ ਠੱਗੀ, ਬਦਮਾਸ਼ਾਂ ਨੇ ਅਰਜ਼ੀ ਦੇਣ ਦਾ ਝਾਂਸਾ ਦੇ ਕੇ ਖਾਤੇ ‘ਚੋਂ ਠੱਗੇ ਡੇਢ ਲੱਖ ਰੁਪਏ

Published

on

Fraud with dentist searching online for job in Ludhiana, Rs 1.5 lakh swindled out of account

ਖੰਨਾ/ ਲੁਧਿਆਣਾ : ਨਵੀਂ ਬਸਤੀ ਦੀ ਮਹਿਲਾ ਦੰਦਾਂ ਦੀ ਡਾਕਟਰ ਪ੍ਰਿਅੰਕਾ ਭਾਰਦਵਾਜ ਨਾਲ ਸਾਈਬਰ ਧੋਖੇਬਾਜ਼ਾਂ ਨੇ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਹੈ। ਡਾਕਟਰ ਨੂੰ ਨੌਕਰੀ ਲਈ ਅਰਜ਼ੀ ਦੇਣ ਦਾ ਝਾਂਸਾ ਦੇ ਕੇ ਠੱਗਿਆ ਗਿਆ ਹੈ। ਡਾ. ਪ੍ਰਿਯੰਕਾ ਭਾਰਦਵਾਜ ਨੇ ਕਿਹਾ ਕਿ ਉਹ ਕੰਮ ਲਈ ਆਨਲਾਈਨ ਖੋਜ ਕਰ ਰਹੀ ਸੀ। ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਨੂੰ ਇਸ ਕੰਮ ਲਈ ਅਰਜ਼ੀ ਦਰਜ ਕਰਵਾਉਣੀ ਪਵੇਗੀ, ਜਿਸ ‘ਤੇ 29 ਰੁਪਏ ਫੀਸ ਲਈ ਜਾਵੇਗੀ। ਇਸ ‘ਤੇ ਉਹ ਸਹਿਮਤ ਹੋ ਗਈ ਅਤੇ ਇਸ ਤੋਂ ਬਾਅਦ ਉਸ ਨੇ ਆਪਣੇ ਫੋਨ ‘ਤੇ ਓਟੀਪੀ ਨੂੰ ਵੀ ਦੱਸਿਆ।

ਇਸ ਤੋਂ ਤੁਰੰਤ ਬਾਅਦ ਉਸ ਦੇ ਖਾਤੇ ਵਿਚੋਂ 2,900 ਰੁਪਏ ਕੱਟ ਲਏ ਗਏ। ਇਸ ਤੋਂ ਬਾਅਦ ਪ੍ਰਿਅੰਕਾ ਨੇ ਫਿਰ ਉਸੇ ਨੰਬਰ ਤੇ ਫੋਨ ਕੀਤਾ ਤਾਂ ਉਸ ਨੂੰ ਜਵਾਬ ਮਿਲਿਆ ਕਿ ਗਲਤੀ ਨਾਲ ਜ਼ਿਆਦਾ ਪੈਸੇ ਕੱਟ ਲਏ ਗਏ ਹਨ। ਉਹ ਉਨ੍ਹਾਂ ਨੂੰ ਵੇਰਵੇ ਭੇਜੇ ਤਾਂ ਜੋ ਪੈਸੇ ਵਾਪਸ ਕੀਤੇ ਜਾ ਸਕਣ। ਇਸ ਤੇ ਫਿਰ ਤੋਂ ਪ੍ਰਿਅੰਕਾ ਨੇ ਫੋਨ ਤੇ ਆਏ ਓਟੀਪੀ ਨੂੰ ਦੱਸਿਆ। ਇਸ ਤੋਂ ਬਾਅਦ ਉਸ ਦੇ ਬੈਂਕ ਖਾਤੇ ‘ਚੋਂ ਤਿੰਨ ਟ੍ਰਾਂਜੈਕਸ਼ਨਾਂ ‘ਚ 1.45 ਲੱਖ ਰੁਪਏ ਕੱਢਵਾ ਲਏ ਗਏ।।

Facebook Comments

Trending