Connect with us

ਪੰਜਾਬੀ

ਕਿਸਾਨ ਅੰਦੋਲਨ ਖ਼ਤਮ : ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ

Published

on

Peasant movement ends: Thousands of workers get jobs again

ਲੁਧਿਆਣਾ : bਕਿਸਾਨ ਅੰਦੋਲਨ ਦੇ ਸਮਾਪਤ ਹੋਣ ਦੇ ਐਲਾਨ ਤੋਂ ਬਾਅਦ ਹੁਣ ਲੁਧਿਆਣਾ ਵਿਚ ਬੇਰੁਜ਼ਗਾਰ ਹੋਏ ਇਕ ਹਜ਼ਾਰ ਤੋਂ ਵੱਧ ਕਰਮਚਾਰੀ ਦੋਬਾਰਾ ਨੌਕਰੀ ‘ਤੇ ਪਰਤਣ ਦੀ ਤਿਆਰੀ ਵਿਚ ਹਨ। ਕਈ ਮਹੀਨਿਆਂ ਤੋਂ ਹੋਲਡ ‘ਤੇ ਪਏ ਲੁਧਿਆਣਾ ਦੇ ਰਿਲਾਇੰਸ ਨਾਲ ਸਬੰਧਿਤ ਸਟੋਰ 15 ਦਸੰਬਰ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਇਸ ਲਈ ਵੱਖ-ਵੱਖ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੂੰ ਰਿਲਾਇੰਸ ਵੱਲੋਂ 15 ਦਸੰਬਰ ਤੋਂ ਆਪਣੇ ਆਪਰੇਸ਼ਨ ਦੋਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।

ਕਰੀਬ ਇਕ ਸਾਲ ਤੋਂ ਬੰਦ ਪਏ ਸਟੋਰਾਂ ਦੇ ਖੁੱਲ੍ਹਣ ਨਾਲ ਜਿੱਥੇ ਲੁਧਿਆਣਾ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਰੂਪ ‘ਚ ਰਾਹਤ ਮਿਲੇਗੀ, ਉਥੇ ਹੀ ਇਨ੍ਹਾਂ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵੀ ਆਪਣੇ ਪਸੰਦੀਦਾ ਬ੍ਰਾਂਡ ਖਰੀਦਣ ਦਾ ਮੌਕਾ ਮਿਲੇਗਾ।

ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨਾ ਸਿਰਫ਼ ਰਾਜ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਘਾਟਾ ਸਹਿਣਾ ਪਿਆ ਹੈ, ਸਗੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ।

ਰਿਲਾਇੰਸ ਦੇ ਇਕੱਲੇ ਲੁਧਿਆਣਾ ਵਿੱਚ ਦਰਜਨ ਤੋਂ ਵੱਧ ਰਿਟੇਲ ਸਟੋਰ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਰਿਲਾਇੰਸ ਦੇ ਵੱਖ-ਵੱਖ ਬ੍ਰਾਂਡਾਂ ਦੇ 150 ਦੇ ਕਰੀਬ ਸਟੋਰ ਹਨ, ਜੋ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹੀਂ ਦਿਨੀਂ ਬੰਦ ਪਏ ਹਨ।

Facebook Comments

Trending