Connect with us

ਪੰਜਾਬੀ

ਅੱਜ ਤੋਂ ਖੁੱਲ੍ਹਣਗੇ ਰਿਲਾਇੰਸ ਦੇ ਸਟੋਰ, ਹਜ਼ਾਰਾਂ ਕਾਮਿਆਂ ਨੂੰ ਫਿਰ ਤੋਂ ਮਿਲੇਗੀ ਨੌਕਰੀ

Published

on

Reliance stores to reopen today, thousands of workers to get jobs again

ਲੁਧਿਆਣਾ : ਕਿਸਾਨ ਅੰਦੋਲਨ ਦੇ ਸਮਾਪਤ ਹੋਣ ਦੇ ਐਲਾਨ ਤੋਂ ਬਾਅਦ ਹੁਣ ਲੁਧਿਆਣਾ ਵਿਚ ਬੇਰੁਜ਼ਗਾਰ ਹੋਏ ਇਕ ਹਜ਼ਾਰ ਤੋਂ ਵੱਧ ਕਰਮਚਾਰੀ ਦੋਬਾਰਾ ਨੌਕਰੀ ‘ਤੇ ਪਰਤਣ ਦੀ ਤਿਆਰੀ ਵਿਚ ਹਨ। ਕਈ ਮਹੀਨਿਆਂ ਤੋਂ ਹੋਲਡ ‘ਤੇ ਪਏ ਲੁਧਿਆਣਾ ਦੇ ਰਿਲਾਇੰਸ ਨਾਲ ਸਬੰਧਿਤ ਸਟੋਰ 15 ਦਸੰਬਰ ਭਾਵ ਅੱਜ ਤੋਂ ਖੁੱਲ੍ਹਣੇ ਸ਼ੁਰੂ ਹੋ ਜਾਣਗੇ।

ਇਸ ਨੂੰ ਲੈ ਕੇ ਭਾਵੇ ਹੀ ਅਝੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਲਈ ਵੱਖ-ਵੱਖ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੂੰ ਰਿਲਾਇੰਸ ਵੱਲੋਂ 15 ਦਸੰਬਰ ਤੋਂ ਆਪਣੇ ਆਪਰੇਸ਼ਨ ਦੋਬਾਰਾ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਰਿਲਾਇੰਸ ਦੇ ਕਈ ਸਟੋਰ ਬੰਦ ਹੋ ਜਾਣ ਨਾਲ ਲੁਧਿਆਣਾ ਵਿਚ ਹੀ ਇਕ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਸੀ।

ਕਿਸਾਨਾਂ ਨੇ ਕਈ ਸਟੋਰਾਂ ਦੀ ਭੰਨਤੋੜ ਕੀਤੀ ਸੀ। ਅਜਿਹੇ ‘ਚ ਕਰੀਬ ਇਕ ਸਾਲ ਤੋਂ ਬੰਦ ਪਏ ਸਟੋਰਾਂ ਦੇ ਖੁੱਲ੍ਹਣ ਨਾਲ ਜਿੱਥੇ ਲੁਧਿਆਣਾ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਰੂਪ ‘ਚ ਰਾਹਤ ਮਿਲੇਗੀ, ਉਥੇ ਹੀ ਇਨ੍ਹਾਂ ਸਟੋਰਾਂ ਤੋਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵੀ ਆਪਣੇ ਪਸੰਦੀਦਾ ਬ੍ਰਾਂਡ ਖਰੀਦਣ ਦਾ ਮੌਕਾ ਮਿਲੇਗਾ।

ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨਾ ਸਿਰਫ਼ ਰਾਜ ਸਰਕਾਰ ਨੂੰ ਮਾਲੀਏ ਦੇ ਰੂਪ ਵਿੱਚ ਘਾਟਾ ਸਹਿਣਾ ਪਿਆ ਹੈ, ਸਗੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। ਇਸ ਦੇ ਨਾਲ ਹੀ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਇਨ੍ਹਾਂ ਸਟੋਰਾਂ ਦੇ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪਿਆ। ਰਿਲਾਇੰਸ ਦੇ ਇਕੱਲੇ ਲੁਧਿਆਣਾ ਵਿੱਚ ਦਰਜਨ ਤੋਂ ਵੱਧ ਰਿਟੇਲ ਸਟੋਰ ਹਨ।

Facebook Comments

Trending