Connect with us

ਪੰਜਾਬੀ

ਲੁਧਿਆਣਾ ਇੰਡਸਟਰੀ ਨੂੰ ਰਾਹਤ, ਅਡਾਨੀ ਲਾਜਿਸਟਿਕ ਪਾਰਕ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ

Published

on

Relief to Ludhiana Industry, Preparations for Re-opening of Adani Logistics Park

ਲੁਧਿਆਣਾ : ਲੰਬੇ ਸਮੇਂ ਤੋਂ ਬਰਾਮਦ ਲਈ ਕੰਟੇਨਰਾਂ ਦੀ ਕਮੀ ਅਤੇ ਮਾਲ ਭਾੜੇ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੁਧਿਆਣਾ ਦੇ ਸਨਅਤਕਾਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਕੰਪਨੀ ਅਡਾਨੀ ਲੌਜਿਸਟਿਕ ਪਾਰਕ ਨੂੰ ਮੁੜ ਚਾਲੂ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਜੋ ਕਿ ਕਿਲਾ ਰਾਏਪੁਰ, ਲੁਧਿਆਣਾ ਵਿੱਚ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਹੋ ਗਿਆ ਸੀ।

ਭਾਵੇਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇੱਥੇ ਤਾਇਨਾਤ ਮੁਲਾਜ਼ਮਾਂ ਅਨੁਸਾਰ ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਦੀ ਵਾਪਸੀ ’ਤੇ 15 ਦਸੰਬਰ ਤੋਂ ਬਾਅਦ ਇਹ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਪੁਰਾਣੇ ਮੁਲਾਜ਼ਮਾਂ ਨੂੰ ਕੰਮ ‘ਤੇ ਬੁਲਾਉਣ ਦੇ ਨਾਲ-ਨਾਲ ਪਿੰਡਾਂ ‘ਚੋਂ ਮੁਲਾਜ਼ਮਾਂ ਦੀ ਮੁੜ ਭਰਤੀ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇਸ ਲੌਜਿਸਟਿਕ ਪਾਰਕ ਰਾਹੀਂ ਲੁਧਿਆਣਾ ਦੇ ਬਰਾਮਦਕਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਸੀ। ਇਸ ਪਾਰਕ ਰਾਹੀਂ ਲੁਧਿਆਣਾ ਵਿੱਚ ਡਬਲ ਡੈਕਰ ਕੰਟੇਨਰ ਮਾਲ ਗੱਡੀ ਚਲਾਉਣ ਦੀ ਵੀ ਯੋਜਨਾ ਹੈ।

ਜੇਕਰ ਇਹ ਪਾਰਕ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਪੰਜਾਬ ਦੇ ਉਦਯੋਗਾਂ ਲਈ ਕਾਫੀ ਕਾਰਗਰ ਸਾਬਤ ਹੋਵੇਗਾ। ਅਜਿਹੇ ‘ਚ ਸਾਰਿਆਂ ਨੂੰ ਉਮੀਦ ਹੈ ਕਿ ਕੰਪਨੀ ਜਲਦ ਹੀ ਕੋਈ ਫੈਸਲਾ ਲੈ ਕੇ ਇਸ ਲੌਜਿਸਟਿਕ ਪਾਰਕ ਨੂੰ ਸ਼ੁਰੂ ਕਰ ਦੇਵੇਗੀ ।

Facebook Comments

Trending