Connect with us

ਪੰਜਾਬੀ

ਜਨਰਲ ਬਿਪਨ ਰਾਵਤ ਅਤੇ 13 ਫੌਜੀ ਅਫਸਰਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Published

on

Tribute paid to General Bipan Rawat and 13 Army officers

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗਰਾਮ ਲੁਧਿਆਣਾ ਵਿਖੇ ਹੈਲੀਕਾਪਟਰ ਦੁਰਘਟਨਾ ਵਿਚ ਸ਼ਹੀਦ ਹੋਏ ਚੀਫ ਆਫ ਡਿਫੈਂਸ ਸਰਵਿਸਿਜ਼ ਜਨਰਲ ਬਿਪਨ ਰਾਵਤ ਅਤੇ ਉਨ੍ਹਾਂ ਦੇ ਨਾਲ 13 ਹੋਰ ਫ਼ੌਜੀ ਅਫ਼ਸਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਏ ਐੱਨ ਓ ਪਰਮਬੀਰ ਸਿੰਘ ਨੇ ਦੱਸਿਆ ਹੈਲੀਕਾਪਟਰ ਦੁਰਘਟਨਾ ਵਿੱਚ ਮਾਰੇ ਗਏ ਚੀਫ ਆਫ ਡਿਫੈਂਸ ਸਰਵਿਸਿਜ਼ ਅਤੇ ਨਾਲ ਹੋਰ ਫ਼ੌਜੀ ਅਫ਼ਸਰਾਂ ਨੂੰ ਸਕੂਲ ਦੇ ਐਨਸੀਸੀ ਕੈਡਿਟਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ।

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਮੇਜਰ ਜਨਰਲ ਬਿਪਨ ਰਾਵਤ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ । ਇਸ ਮੌਕੇ ਕੈਡਿਟਾਂ ਅਤੇ ਮੌਜੂਦ ਸਟਾਫ ਮੈਂਬਰਾਂ ਮਨੋਜ ਕੁਮਾਰ, ਮਨਦੀਪ ਕੌਰ, ਸੁਖਜੀਤ ਕੌਰ ਵੱਲੋਂ ਜਨਰਲ ਵਿਪਨ ਰਾਵਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।

Facebook Comments

Trending