Connect with us

ਇੰਡੀਆ ਨਿਊਜ਼

ਕਿਸਾਨ ਅੰਦੋਲਨ ਖ਼ਤਮ, ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਕਿਸਾਨਾਂ ਦੀ ਵਾਪਸੀ

Published

on

Kisan Andolan ends, return of farmers will start from Saturday

ਨਵੀ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। 11 ਦਸੰਬਰ ਤੋਂ ਬਾਰਡਰਾਂ ਤੋਂ ਹਟਾਂਗੇ ਅਤੇ ਘਰਾਂ ਨੂੰ ਵਾਪਸੀ ਕਰਾਂਗੇ।

15 ਜਨਵਰੀ ਨੂੰ ਕਿਸਾਨ ਮੋਰਚੇ ਦੀ ਫਿਰ ਬੈਠਕ ਹੋਵੇਗੀ। ਹਰ ਮਹੀਨੇ ਸਮੀਖਿਆ ਬੈਠਕ ਹੋਵੇਗੀ। ਸਰਕਾਰੀ ਵਾਅਦੇ ਪੂਰੇ ਨਹੀਂ ਤਾਂ ਅਸੀਂ ਫਿਰ ਤੋਂ ਅੰਦੋਲਨ ਕਰਾਂਗੇ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਅੰਦੋਲਨ ਕਿਤੇ ਨਹੀਂ ਹੋਇਆ। ਸਰਕਾਰ ਨੇ ਕਾਨੂੰਨ ਵਾਪਸ ਲਏ, ਇਹ ਵੱਡੀ ਜਿੱਤ ਹੈ। ਇਹ ਸੰਯੁਕਤ ਕਿਸਾਨ ਮੋਰਚਾ ਦੀ ਇਤਿਹਾਸਕ ਜਿੱਤ ਹੈ। ਇਹ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਸੀ।

ਇਸ ਤਹਿਤ ਕਿਸਾਨ ਦਿੱਲੀ-ਹਰਿਆਣਾ ਦੇ ਸ਼ੰਭੂ ਬਾਰਡਰ ਤਕ ਜਲੂਸ ਦੇ ਰੂਪ ਵਿਚ ਜਾਣਗੇ। ਇਸ ਦੌਰਾਨ ਕਰਨਾਲ ‘ਚ ਰੁਕਣਾ ਪੈ ਸਕਦਾ ਹੈ। ਧਰਨਾਕਾਰੀਆਂ ਦੀ ਵਾਪਸੀ ਦੌਰਾਨ ਪੰਜਾਬ ਜਾਣ ਵਾਲੇ ਕਿਸਾਨਾਂ ‘ਤੇ ਹਰਿਆਣਾ ਦੇ ਕਿਸਾਨ ਫੁੱਲਾਂ ਦੀ ਵਰਖਾ ਕਰਨਗੇ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਦਾ ਕੋਈ ਜ਼ਸ਼ਨ ਸ਼ੁੱਕਰਵਾਰ ਨੂੰ ਨਹੀਂ ਮਨਾਇਆ ਜਾਵੇਗਾ। ਦਰਅਸਲ ਤਾਮਿਲਨਾਡੂ ਵਿਚ ਹੈਲੀਕਾਪਟਰ ਕਰੈਸ਼ ਵਿਚ ਸੀਡੀਐੱਸ ਬਿਪਿਨ ਰਾਵਤ ਸਣੇ 13 ਲੋਕਾਂ ਦੇ ਮਾਰੇ ਜਾਣ ‘ਤੇ ਸੰਯੁਕਤ ਕਿਸਾਨ ਮੋਰਚਾ ਸ਼ੁੱਕਰਵਾਰ ਨੂੰ ਸੋਗ ਪ੍ਰਗਟਾਉਣਗੇ।

ਕਿਸਾਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਦਿੱਲੀ-ਐੱਨਸੀਆਰ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਜੇ ਦਿੱਲੀ-ਐੱਨਸੀਆਰ ਦੀਆਂ ਚਾਰ ਸਰਹੱਦਾਂ (ਸ਼ਾਹਜਹਾਨਪੁਰ, ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ) ‘ਤੇ ਬੈਠੇ ਕਿਸਾਨ ਅੰਦੋਲਨ ਨੂੰ ਖਤਮ ਕਰ ਦਿੰਦੇ ਹਨ, ਤਾਂ ਲੋਕਾਂ ਦੀ ਆਵਾਜਾਈ ਆਸਾਨ ਹੋ ਜਾਵੇਗੀ।

ਕਿਸਾਨ ਆਗੂ ਨੇ ਅਸ਼ੋਕ ਧਵਲੇ ਨੇ ਦੱਸਿਆ ਕਿ ਖੇਤੀ ਮੰਤਰਾਲੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ 5 ਮੈਂਬਰੀ ਕਮੇਟੀ ਦੇ ਕੋਲ ਆਧਿਕਾਰਤ ਚਿੱਠੀ ਆ ਚੁੱਕੀ ਹੈ। ਮੋਰਚਾ ਦੀ ਬੈਠਕ ਵਿਚ ਇਹ ਚਿੱਠੀ ਰੱਖੀ ਜਾਵੇਗੀ ਤੇ ਉਸ ‘ਤੇ ਅੰਤਿਮ ਫ਼ੈਸਲਾ ਹੋਵੇਗਾ।

ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਈ। ਸਿੰਘੂ ਬਾਰਡਰ (ਕੁੰਡਲੀ ਬਾਰਡਰ) ਪੰਜਾਬ-ਹਰਿਆਣਾ ਤੋਂ ਸ਼ੰਭੂ ਬਾਰਡਰ ਤਕ ਜਿੱਤ ਮਾਰਚ ਕੱਢਿਆ ਜਾਵੇਗਾ। ਮੋਰਚਾ ਕਿਵੇਂ ਵਾਪਸੀ ਕਰੇਗਾ, ਉਹ ਕਿੱਥੇ ਰੁਕਣਗੇ ਅਤੇ ਉਨ੍ਹਾਂ ਦਾ ਪ੍ਰਬੰਧ ਕਿਵੇਂ ਹੋਵੇਗਾ? ਇਸ ਬਾਰੇ ਵੀ ਚਰਚਾ ਹੋ ਰਹੀ ਹੈ। ਮੀਟਿੰਗ ਤੋਂ ਬਾਅਦ ਫਤਹ ਮਾਰਚ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

Facebook Comments

Trending