Connect with us

ਪੰਜਾਬੀ

ਪੀ ਏ ਯੂ ਨੂੰ ਗੁੜ ਦੇ ਸ਼ੀਰੇ ਤੋਂ ਜੀਵਾਣੂੰ ਖਾਦ ਬਣਾਉਣ ਦੀ ਵਿਧੀ ਨੂੰ ਮਿਲਿਆ ਪੇਟੈਂਟ

Published

on

PAU has received a patent for the method of making bio-fertilizer from molasses

ਲੁਧਿਆਣਾ : ਪੀ ਏ ਯੂ ਦੇ ਮਾਈਕਰੋਬਾਇਓਲੋਜਿਸਟ ਡਾ ਸੀਮਾ ਗਰਚਾ ਅਤੇ ਸ਼੍ਰੀਮਤੀ ਰੂਪਸੀ ਕਾਂਸਲ ਵਲੋਂ ਵਿਕਸਿਤ ਕੀਤੀ ਗੁੜ ਦੇ ਸ਼ੀਰੇ ਤੋਂ ਜੀਵਾਣੂੰ ਖਾਦ ਬਣਾਉਣ ਦੀ ਵਿਧੀ ਨੂੰ ਭਾਰਤੀ ਪੇਟੈਂਟ ਦਿੱਤਾ ਗਿਆ ਹੈ। ਡਾ ਸੀਮਾ ਗਰਚਾ ਨੇ ਦੱਸਿਆ ਕਿ ਗੰਨੇ ਦੇ ਉਦਯੋਗ ਤੋਂ ਪੈਦਾ ਹੋਣ ਵਾਲੇ ਸ਼ੀਰੇ ਨੂੰ ਜੀਵਾਣੂ ਖਾਦਾਂ ਪੈਦਾ ਕਰਨ ਲਈ ਕਾਰਬਨ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਵਿਧੀ ਦੀ ਵਰਤੋਂ ਜੀਵਾਣੂ ਖਾਦਾਂ ਦੇ ਵਪਾਰਕ ਉਤਪਾਦਨ ਨਾਲ ਆਰਥਿਕ ਲਾਭ ਵਿਚ ਵਾਧਾ ਕਰ ਸਕਦੀ ਹੈ।

ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਦੱਸਿਆ ਕਿ ਵਾਤਾਵਰਨ ਪੱਖੀ ਖੇਤੀ ਵਿੱਚ ਜੀਵਾਣੂ ਖਾਦਾਂ ਦੀ ਅਹਿਮ ਭੂਮਿਕਾ ਹੈ ਅਤੇ ਇਹ ਪੇਟੈਂਟ ਜੀਵਾਣੂ ਖਾਦ ਦੇ ਉਤਪਾਦਨ ਵਿੱਚ ਆਰਥਿਕਤਾ ਲਿਆਉਣ ਲਈ ਇੱਕ ਹੁਲਾਰਾ ਪ੍ਰਦਾਨ ਕਰੇਗੀ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਵਿਭਾਗ ਨੂੰ 5ਵਾਂ ਪੇਟੈਂਟ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ।

Facebook Comments

Trending