Connect with us

ਪੰਜਾਬੀ

ਨਗਰ ਨਿਗਮ ਦੇ ਮੇਅਰ ਸੰਧੂ ਵਲੋਂ ਸਵੀਮਿੰਗ ਪੂਲ ਦਾ ਦੌਰਾ

Published

on

Municipal Mayor Sandhu visits the swimming pool

ਲੁਧਿਆਣਾ : ਮੇਅਰ ਬਲਕਾਰ ਸਿੰਘ ਸੰਧੂ ਵਲੋਂ ਰੱਖ ਬਾਗ ਨੇੜੇ ਚੱਲ ਰਹੇ ਨਗਰ ਨਿਗਮ ਦੇ ਸਵੀਮਿੰਗ ਪੂਲ ਦਾ ਦੌਰਾ ਕਰਨ ਦੇ ਨਾਲ ਨਾਲ ਉਥੇ ਹਾਲਾਤ ਦਾ ਜਾਇਜ਼ਾ ਵੀ ਲਿਆ ਤੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ ਓ. ਐਂਡ ਐਮ. ਸ਼ਾਖਾ ਦੇ ਐਸ. ਈ. ਰਵਿੰਦਰ ਗਰਗ, ਐਸ. ਡੀ. ਓ. ਅੰਸ਼ੁਲ ਗਰਚਾ ਤੇ ਹੋਰ ਵੀ ਮੌਜੂਦ ਸਨ।

ਮੇਅਰ ਸੰਧੂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਤੈਰਾਕੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨ ਪਵੇ ਤੇ ਉਨ੍ਹਾਂ ਨੂੰ ਇਥੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਨਗਰ ਨਿਗਮ ਵਲੋਂ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਦੇ ਚੱਲਦਿਆਂ ਸਵੀਮਿੰਗ ਪੂਲ ਨੂੰ ਬੰਦ ਕਰ ਦਿੱਤਾ ਗਿਆ ਸੀ ਜੋ ਹੁਣ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਇਸ ਸੰਬੰਧੀ ਰਵਿੰਦਰ ਗਰਗ ਨੇ ਦੱਸਿਆ ਕਿ ਇਹ ਸਵੀਵਿੰਗ ਪੂਲ ਅਕਤੂਬਰ ਤੱਕ ਖੁੱਲ੍ਹਾ ਰਹੇਗਾ ਤੇ ਇਸ ਸੰਬੰਧੀ ਸਮਾਂ ਸਾਰਣੀ ਬਣਾਉਣ ਦੇ ਨਾਲ-ਨਾਲ ਰਕਮ ਵੀ ਨਿਸ਼ਚਿਤ ਕੀਤੀ ਗਈ ਹੈ ਅਤੇ ਲੋਕ ਇਥੇ ਤੈਰਾਕੀ ਲਈ ਆ ਸਕਦੇ ਹਨ। ਇਸ ਮੌਕੇ ਧਨਵੰਤ ਸਿੰਘ, ਮਣੀ ਰਾਮ, ਮਨਜੀਤ ਸਿੰਘ, ਗੁਲਸ਼ਨ ਕੁਮਾਰ, ਯੋਗੇਸ਼ ਖੰਨਾ, ਸ਼ਕਤੀਵੀਰ ਸਿੰਘ ਤੇ ਹੋਰ ਵੀ ਮੌਜੂਦ ਸਨ।

Facebook Comments

Trending