Connect with us

ਅਪਰਾਧ

ਲੁਧਿਆਣਾ ‘ਚ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 1.70 ਲੱਖ ਠੱਗੇ, ਈਸ਼ਰ ਨਗਰ ਦੀ ਨਵਦੀਪ ਕੌਰ ਖਿਲਾਫ ਕੇਸ ਦਰਜ

Published

on

1.70 lakh swindled by sending to Canada in Ludhiana, case registered against Navdeep Kaur of Ishar Nagar

ਲੁਧਿਆਣਾ : ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 1 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਸਦਰ ਪੁਲਸ ਨੇ ਲੜਕੀ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ ਐੱਸ ਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਨਵਦੀਪ ਕੌਰ ਵਜੋਂ ਹੋਈ ਹੈ, ਜੋ ਈਸ਼ਰ ਨਗਰ ਦੀ ਗਲੀ ਨੰ 5 ਵਿਚ ਕਾਲ ਟਰੈਵਲਜ ਚਲਾਉਂਦੀ ਹੈ। ਪੁਲਸ ਨੇ ਉਸ ਖਿਲਾਫ ਫਿਲੌਰ ਦੇ ਪਿੰਡ ਜੰਡ ਦੇ ਰਹਿਣ ਵਾਲੇ ਸੰਦੀਪ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ।

ਮਾਰਚ 2021 ਵਿਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਦੋਸ਼ੀ ਨੇ ਉਸ ਨੂੰ ਵਰਕ ਪਰਮਿਟ ‘ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 1.70 ਲੱਖ ਰੁਪਏ ਲਏ ਸਨ। ਪਰ ਬਾਅਦ ਵਿਚ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ‘ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ।

Facebook Comments

Trending