Connect with us

ਪੰਜਾਬੀ

ਕਾਂਗਰਸੀ ਉਮੀਦਵਾਰ ਗੁਰਕੀਰਤ ਦੇ ਹੱਕ ਵਿਚ ਐੱਮ.ਪੀ. ਬਿੱਟੂ ਨੇ ਕੀਤਾ ਚੋਣ ਪ੍ਰਚਾਰ

Published

on

MP in favor of Congress candidate Gurkirat Bittu campaigned

ਖੰਨਾ : ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਦੀ ਜਿੱਤ ਲਈ ਉਨ੍ਹਾਂ ਦੇ ਭਰਾ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜ਼ੋਰਦਾਰ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਹ ਖੰਨਾ ਦੇ ਪਿੰਡ ਪਿੰਡ ਪਹੁੰਚ ਕੇ ਜਨਤਕ ਸਭਾਵਾਂ ਨੂੰ ਸੰਬੋਧਨ ਕਰ ਰਹੇ ਹਨ ਅਤੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕਰ ਰਹੇ ਹਨ।

ਅੱਜ ਉਨ੍ਹਾਂ ਨੇ ਹਲਕੇ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ। ਪਿੰਡ ਚਕੋਹੀ ਵਿਚ ਉਨ੍ਹਾਂ ਨੇ ਇਕ ਵਿਸ਼ਾਲ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੰਨਾ ਵਿਚ ਹੋਏ ਬੇਮਿਸਾਲ ਵਿਕਾਸ ਕਾਰਨ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਫ਼ਿਰਕਾਪ੍ਰਸਤੀ ਲਈ ਪੰਜਾਬ ਵਿਚ ਕੋਈ ਜਗਾ ਨਹੀਂ ਹੈ।

ਪੰਜਾਬ ਦੇ ਹਿੰਦੂ-ਸਿੱਖ ਭਰਾ ਹਨ। ਆਮ ਆਦਮੀ ਪਾਰਟੀ ਨੇ ਜੋ ਬੁਰਾ ਹਾਲ ਦਿੱਲੀ ਦਾ ਕੀਤਾ ਹੈ, ਇਹ ਤਾਂ ਉੱਥੋਂ ਦੇ ਲੋਕ ਹੀ ਜਾਣਦੇ ਹਨ। ਕੋਰੋਨਾ ਕਾਲ ਵਿਚ ਦਿੱਲੀ ਦਾ ਹਜ਼ਾਰਾਂ ਲੋਕ ਇਲਾਜ ਕਰਵਾਉਣ ਲਈ ਪੰਜਾਬ ਆਏ। ਦਿੱਲੀ ਦੇ ਮੁਹੱਲਾ ਕਲੀਨਿਕ ਸਿਰਫ਼ ਇਕ ਦਿਖਾਵਾ ਹਨ। ਕੇਜਰੀਵਾਲ ਦੀਆਂ ਨੀਤੀਆਂ ਪੰਜਾਬੀਆਂ ਅਤੇ ਪੰਜਾਬ ਵਿਰੋਧੀ ਹਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਖੰਨਾ ਵਿਚ ਮੈਡੀਕਲ ਕਾਲਜ ਅਤੇ ਪੀ.ਜੀ.ਆਈ. ਸੈਟੇਲਾਈਟ ਕੇਂਦਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੇਰੀ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਵਿਚ ਖੰਨਾ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਵੱਡੀਆਂ ਗਰਾਂਟਾਂ ਲਿਆਂਦੀਆਂ ਹਨ ਜਿਨ੍ਹਾਂ ਸਦਕਾ ਹਰ ਪਿੰਡ ਪਿਛਲੇ ਸਮੇਂ ਨਾਲੋਂ ਬਹੁਤ ਸੁੰਦਰ ਅਤੇ ਵਿਕਸਿਤ ਨਜ਼ਰ ਆ ਰਿਹਾ ਹੈ।

 

Facebook Comments

Trending