Connect with us

ਪੰਜਾਬੀ

ਲਿਪ ਦਾ ਮੁੱਖ ਮਕਸਦ ਸੂਬੇ ਨੂੰ ਭਿ੍ਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਮੁਕਤ ਕਰਨਾ – ਜਥੇਦਾਰ ਬੈਂਸ

Published

on

Lip's main objective is to rid the state of corruption and mafia rule - Jathedar Bains

ਲੁਧਿਆਣਾ : ਲਿਪ ਸਰਪ੍ਰਸਤ ਤੇ ਹਲਕਾ ਦੱਖਣੀ ਤੋਂ ਉਮੀਦਵਾਰ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਕਿ ਆਪਣੀ ਸੱਤਾ ਦੌਰਾਨ ਖੁਦ ਪੰਜਾਬ ਵਿਚ ਮਾਫੀਆ ਰਾਜ ਦੀ ਸ਼ੁਰੂਆਤ ਕਰਨ ਵਾਲਾ ਅਕਾਲੀ ਦਲ ਹੁਣ ਕਿਸ ਮੂੰਹ ਨਾਲ ਸਰਕਾਰ ਆਉਣ ‘ਤੇ ਆਪਣੇ ਵਲੋਂ ਹੀ ਸ਼ੁਰੂ ਕੀਤੇ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ ਆਖ ਰਿਹਾ ਹੈ।

ਸ. ਬੈਂਸ ਹਲਕਾ ਦੱਖਣੀ ਦੇ ਵੱਖ ਵੱਖ ਇਲਾਕੇ ਕੋਟ ਮੰਗਲ ਸਿੰਘ ਗਲੀ ਨੰਬਰ 19 ਤੇ 29, ਗੁਰਪਾਲ ਨਗਰ ਗਲੀ ਨੰਬਰ 1 ਅਤੇ ਗੁਰੂ ਅੰਗਦ ਕਲੋਨੀ ਗਲੀ ਨੰਬਰ 10 ਵਿਚ ਇਲਾਕਾ ਨਿਵਾਸੀਆਂ ਨੂੰ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਿਪ ਦਾ ਮੁੱਖ ਮਕਸਦ ਹੀ ਸੂਬੇ ਨੂੰ ਭਿ੍ਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਮੁਕਤ ਕਰਨ ਦਾ ਹੈ ਅਤੇ ਸਰਕਾਰ ਆਉਂਦੇ ਹੀ ਸੂਬੇ ਵਿਚ ਚੱਲ ਰਹੇ ਸਾਰੇ ਮਾਫੀਆ ਰਾਜ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ।

ਇਸ ਮੌਕੇ ਕੌਂਸਲਰ ਅਰਜਨ ਸਿੰਘ ਚੀਮਾ, ਹਰਿੰਦਰ ਸਿੰਘ, ਮੱਖਣ ਸਿੰਘ, ਰਾਮ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਓਾਕਾਰ ਸਿੰਘ, ਜਸਵੀਰ ਸਿੰਘ ਐਸ.ਡੀ.ਓ, ਅਸ਼ਵਨੀ ਸੂਦ, ਨੀਟਾ ਪ੍ਰਧਾਨ, ਬਾਵਾ, ਨਿੱਕਾ ਪ੍ਰਧਾਨ, ਨਿਰਮਲ ਸਿੰਘ, ਜਥੇਦਾਰ ਸ਼ਾਮ ਸਿੰਘ, ਬੀਬੀ ਕਮਲਜੀਤ ਕੌਰ, ਜੋਗਾ ਸਿੰਘ, ਅਮਨਦੀਪ ਸਿੰਘ ਸਮੇਤ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ।

Facebook Comments

Trending