ਪੰਜਾਬੀ
ਲੁਧਿਆਣਾ ‘ਚ ਜ਼ਿਆਦਾਤਰ ਨਗਰ ਨਿਗਮ ਦੇ ਕੌਂਸਲਰ ਹੀ ਵਿਧਾਨ ਸਭ ‘ਚ ਪਹੁੰਚਣ ‘ਚ ਹੋਏ ਸਫਲ
Published
3 years agoon
ਲੁਧਿਆਣਾ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਲਈ ਜਿੱਥੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਸਮੇਤ ਮੰਤਰੀ, ਵਿਧਾਇਕ, ਵੱਡੇ ਨੇਤਾ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਮੈਦਾਨ ‘ਚ ਹਨ, ਉੱਥੇ ਹੀ ਲੁਧਿਆਣਾ ‘ਚ ਸੈਂਟਰਲ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ‘ਤੇ ਇਕ ਦਰਜਨ ਸਾਬਕਾ ਕੌਂਸਲਰ ਵੀ ਵਿਧਾਇਕ ਬਣਨ ਲਈ ਜ਼ੋਰ ਲਾ ਰਹੇ ਹਨ।
ਇਨ੍ਹਾਂ ‘ਚੋਂ ਮੁੱਖ ਰੂਪ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਸ਼ਾਮਲ ਹੈ, ਜੋ ਲਗਾਤਾਰ 3 ਵਾਰ ਕੌਂਸਲਰ ਰਹਿਣ ਤੋਂ ਬਾਅਦ 2 ਵਾਰ ਵਿਧਾਇਕ ਬਣਨ ਤੋਂ ਬਾਅਦ ਇਕ ਵਾਰ ਫਿਰ ਹਲਕਾ ਵੈਸਟ ਤੋਂ ਚੋਣਾਂ ਲੜ ਰਹੇ ਹਨ।
ਇਸੇ ਤਰ੍ਹਾਂ ਮੌਜੂਦਾ ਵਿਧਾਇਕਾਂ ‘ਚ ਸ਼ਾਮਲ ਸੰਜੇ ਤਲਵਾੜ ਅਤੇ ਬੈਂਸ ਬ੍ਰਦਰਜ਼ ਪਹਿਲਾਂ ਕੌਂਸਲਰ ਰਹੇ ਹਨ, ਹਾਲਾਂਕਿ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਸਮੇਂ ਹਲਕਾ ਸਾਊਥ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਤਿੰਨ ਸੀਟਾਂ ਅਜਿਹੀਆਂ ਹਨ, ਜਿੱਥੇ ਤਿੰਨ ਸਾਬਕਾ ਕੌਂਸਲਰ ਚੋਣਾਂ ਲੜ ਰਹੇ ਹਨ।
ਇਨ੍ਹਾਂ ‘ਚ ਹਲਕਾ ਪੂਰਬੀ ਤੋਂ ਉਮੀਦਵਾਰ ਸੰਜੇ ਤਲਵਾੜ, ਰਣਜੀਤ ਢਿੱਲੋਂ, ਭੋਲਾ ਗਰੇਵਾਲ ਅਤੇ ਉੱਤਰੀ ਸੀਟ ਤੋਂ ਪਰਵੀਨ ਬਾਂਸਲ, ਮਦਨ ਲਾਲ ਬੱਗਾ, ਆਰ. ਡੀ. ਸ਼ਰਮਾ ਅਤੇ ਆਤਮ ਨਗਰ ਤੋਂ ਚੋਣਾਂ ਲੜ ਰਹੇ ਸਿਮਰਜੀਤ ਬੈਂਸ, ਕਮਲਜੀਤ ਕੜਵਲ ਅਤੇ ਪ੍ਰੇਮ ਮਿੱਤਲ ਵੀ ਸਾਬਕਾ ਕੌਂਸਲਰ ਹਨ।
You may like
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
-
ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
-
ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ‘ਆਪ’ ਦੀ ਜਿੱਤ ਬਾਰੇ ਆਖੀ ਇਹ ਗੱਲ
