Connect with us

ਅਪਰਾਧ

ਲੁਧਿਆਣਾ ‘ਚ ਪਲਾਟ ‘ਚੋਂ ਮਿਲੇ 2 ਦੇਸੀ ਪਿਸਤੌਲ ਤੇ ਖਾਲੀ ਕਾਰਤੂਸ

Published

on

2 home-made pistols and empty cartridges recovered from a plot in Ludhiana

ਲੁਧਿਆਣਾ :   ਥਾਣਾ ਡਾਬਾ ਪੁਲਸ ਨੇ ਲਕਸ਼ਮਣ ਨਗਰ ਇਲਾਕੇ ਚ ਤਲਾਸ਼ੀ ਮੁਹਿੰਮ ਦੌਰਾਨ ਇਕ ਪਲਾਟ ਚੋਂ ਦੋ ਦੇਸੀ ਪਿਸਤੌਲ, ਖਾਲੀ ਕਾਰਤੂਸ ਬਰਾਮਦ ਕੀਤੇ । ਬਰਾਮਦ ਕੀਤੇ ਹਥਿਆਰਾਂ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਪਾ ਕੇ ਕੂੜੇ ਦੇ ਢੇਰ ‘ਚ ਦੱਬਿਆ ਹੋਇਆ ਸੀ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ ਐੱਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਏ ਐੱਸ ਆਈ ਜਤਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਗਸ਼ਤ ਦੌਰਾਨ ਲਕਸ਼ਮਣ ਨਗਰ ਇਲਾਕੇ ਚ ਸੀ। ਇਕ ਪਲਾਟ ਵਿਚ ਕੂੜਾ ਪਿਆ ਸੀ। ਚੈਕਿੰਗ ਦੌਰਾਨ ਉੱਥੇ ਪਲਾਸਟਿਕ ਦਾ ਲਿਫਾਫਾ ਪਿਆ ਮਿਲਿਆ। ਜਦੋਂ ਇਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਅਸਲ੍ਹਾ ਬਰਾਮਦ ਹੋਇਆ। ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਸੁਰਾਗ ਹਾਸਲ ਕਰਨ ਲਈ ਇਲਾਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

Facebook Comments

Trending