Connect with us

ਅਪਰਾਧ

ਕੂੰਮਕਲਾਂ ਪੁਲਿਸ ਨੇ 10 ਕਿੱਲੋ ਭੁੱਕੀ ਸਮੇਤ ਕੀਤਾ ਇੱਕ ਕਾਬੂ

Published

on

Kunmakkal police made a seizure with 10 kg of ash

ਸ੍ਰੀ ਮਾਛੀਵਾੜਾ ਸਾਹਿਬ (ਲੁਧਿਆਣਾ ) :   ਕੂੰਮਕਲਾਂ ਪੁਲਿਸ ਵਲੋ ਇੱਕ ਵਿਅਕਤੀ ਕਸ਼ਮੀਰ ਚੰਦ ਵਾਸੀ ਬਾਜੀਗਰ ਬਸਤੀ ਪਿੰਡ ਛੰਦੜਾਂ ਨੂੰ 10 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕਸ਼ਮੀਰ ਚੰਦ ਵਾਸੀ ਬਾਜੀਗਰ ਬਸਤੀ ਪਿੰਡ ਛੰਦੜਾਂ ਜੋ ਕਿ ਭੁੱਕੀ ਪੋਸਤ ਵੇਚਣ ਦਾ ਆਦੀ ਹੈ ਤੇ ਹੁਣ ਵੀ ਪਿੰਡ ਛੰਦੜਾਂ ਵੱਲੋਂ ਇਹ ਨਸ਼ੀਲੇ ਪਦਾਰਥ ਲੈ ਕੇ ਆ ਰਿਹਾ ਹੈ। ਪੁਲਿਸ ਵੱਲੋਂ ਇਸ ਸੂਚਨਾ ਦੇ ਆਧਾਰ ‘ਤੇ ਕਸ਼ਮੀਰ ਚੰਦ ਨੂੰ ਕਾਬੂ ਕੀਤਾ ਜਿਸ ਕੋਲੋਂ ਜਾਂਚ ਦੌਰਾਨ 10 ਕਿੱਲੋ ਭੁੱਕੀ ਬਰਾਮਦ ਹੋਈ। ਪੁਲਿਸ ਵੱਲੋਂ ਉਸ ਖ਼ਿਲਾਫ਼ ਐੱਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comments

Trending