Connect with us

ਅਪਰਾਧ

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਦੋ ਗਿ੍ਫ਼ਤਾਰ

Published

on

Two arrested with heroin worth millions of rupees

ਲੁਧਿਆਣਾ : ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰ ਕੇ ਉਸ ਦੇ ਕਬਜੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸੰਜੇ ਦੱਤ ਵਾਸੀ ਕਿ੍ਸ਼ਨਾ ਕਾਲੋਨੀ ਵਜੋਂ ਕੀਤੀ ਗਈ। ਪੁਲਿਸ ਨੇ ਸੰਜੇ ਦੱਤ ਨੂੰ ਝਾਬੇਵਾਲ ਪਿੰਡਾਂ ਨੇੜਿਓ ਉਸ ਵੇਲੇ ਗਿ੍ਫਤਾਰ ਕੀਤਾ ਜਦੋਂਕਿ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 13 ਗ੍ਰਾਮ ਹੈਰੋਇਨ ਅਤੇ ਇਕ ਕਾਰ ਬਰਾਮਦ ਕੀਤੀ ਹੈ .

ਦੂਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਰਾਜਬੀਰ ਭਾਰਤੀ ਵਾਸੀ ਵਿਸ਼ਕਰਮਾ ਕਲੋਨੀ ਨੂੰ ਵੀ ਗਿ੍ਫ਼ਤਾਰ ਕਰ ਕੇ ਉਸ ਦੇ ਕਬਜੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਥਿਤ ਦੋਸ਼ੀ ਨੂੰ ਪੁਲਿਸ ਨੇ ਟਿੱਬਾ ਰੋਡ ਨੇੜਿਓ ਗਿ੍ਫ਼ਤਾਰ ਕੀਤਾ ਹੈ। ਰਾਜਵੀਰ ਭਾਰਤੀ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Facebook Comments

Trending