Connect with us

ਅਪਰਾਧ

ਲੁਧਿਆਣਾ ‘ਚ 325 ਕਿਲੋ ਚੂਰਾ ਪੋਸਤ ਬਰਾਮਦ: 3 ਟਰੱਕ ਡਰਾਈਵਰ ਤੇ 1 ਦੁਕਾਨਦਾਰ ਖਿਲਾਫ FIR ਦਰਜ

Published

on

325 kg of crushed poppy recovered in Ludhiana: FIR registered against 3 truck drivers and 1 shopkeeper

ਲੁਧਿਆਣਾ : ਲੁਧਿਆਣਾ ‘ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 325 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਟਰੱਕ ਡਰਾਈਵਰਾਂ ਅਤੇ ਕਰਿਆਨੇ ਦੇ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਕਮਲਪ੍ਰੀਤ ਸਿੰਘ ਉਰਫ਼ ਕਮਲ ਵਾਸੀ ਪਿੰਡ ਮਜਾਰਾ ਸਾਹਨੇਵਾਲ, ਗਗਨਦੀਪ ਉਰਫ਼ ਲਾਲੀ ਵਾਸੀ ਸ਼ੰਕਰ ਪਿੰਡ ਡੇਹਲੋਂ, ਮਨਦੀਪ ਸਿੰਘ ਉਰਫ਼ ਦੀਪ ਪਿੰਡ ਸਾਹਨੀ ਅਤੇ ਸੁਰਿੰਦਰ ਸਿੰਘ ਛਿੰਦਾ ਵਿਜੇ ਨਗਰ ਵਜੋਂ ਹੋਈ ਹੈ। ਮੁਲਜ਼ਮ ਗਗਨਦੀਪ ਕਰਿਆਨੇ ਦਾ ਕਾਰੋਬਾਰ ਕਰਦਾ ਹੈ, ਜਦਕਿ ਬਾਕੀ ਮੁਲਜ਼ਮ ਟਰੱਕ ਡਰਾਈਵਰ ਹਨ।

Facebook Comments

Trending