ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਉਤਰੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਨੇ ਜਨ-ਸੰਵਾਦ ਪ੍ਰੋਗਰਾਮ ਦੇ ਤਹਿਤ ਵਾਰਡ-1,83, 87, 88, 89, 90,91 ਅਤੇ ਵਾਰਡ-94 ਦੇ ਵੱਖ-ਵੱਖ ਗਲੀ ਮੁਹੱਲਿਆਂ ਵਿੱਚ ਸਥਾਨਕ ਲੋਕਾਂ ਨਾਲ ਰਾਬਤਾ ਕਰਕੇ ਉਹਨਾਂ ਦੇ ਮੰਨ ਦੀ ਗੱਲ ਸੁਣਕੇ ਪੰਜਾਬ ਦੀ ਭਲਾਈ ਲਈ ਆਪ ਵੱਲੋਂ ਤਿਆਰ ਕੀਤੀਆਂ ਗਈਆਂ ਨੀਤੀਆਂ ਦੀ ਜਾਣਕਾਰੀ ਦਿੱਤੀ।
ਬੱਗਾ ਨੇ ਜਨ-ਸੰਵਾਦ ਦੇ ਰਾਹੀਂ ਲੋਕਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਦੇਸ਼ ਤੇ ਵੱਖ-ਵੱਖ ਸੂਬਿਆਂ ਵਿੱਚ ਰਾਜ ਕਰਨ ਵਾਲੇ ਲੋਕ ਤਾਂਤਰਿਕ ਪ੍ਰਕਿਆ ਵਲੋਂ ਚੁਣੇ ਗਏ ਰਾਜਨੀਤਿਕ ਦਲਾਂ ਦੇ ਪ੍ਰਤੀਨਿਧਿਆਂ ਨੇ ਕਦੇ ਜਨਤਾ ਦੇ ਮਨ ਦੀ ਗੱਲ ਨਹੀਂ ਸੁਣੀ ਸਗੋਂ ਡਿਕਟੇਟਰਾਂ ਦੀ ਤਰ੍ਹਾਂ ਜਨਤਾ ਤੇ ਹੁਕਮ ਥੋਪਣ ਦਾ ਕਾਰਜ ਕੀਤਾ।
ਪਰ ਆਮ ਆਦਮੀ ਪਾਰਟੀ ਇੱਕੋਂ ਇੱਕ ਅਜਿਹਾ ਰਾਜਨਿਤਿਕ ਦਲ ਹੈ ਜੋ ਕਿ ਸਤਾਸੀਨ ਹੋਣ ਤੇ ਜਨਤਾ ਦੇ ਮੰਨ ਨੂੰ ਟਟੋਲ ਕੇ ਲੋਕਾਂ ਦੀਆਂ ਜਰੁਰਤਾਂਂ ਦੇ ਅਨੁਸਾਰ ਯੋਜਨਾਵਾਂ ਤਿਆਰ ਕਰਦਾ ਹੈ। ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਜਨ- ਸੰਵਾਦ ਰਾਹੀਂ ਮਿਲੇ ਸੁਝਾਵਾਂ ਤੇ ਆਧਾਰਿਤ ਹੈ। ਸਾਲ-2022 ਵਿੱਚ ਪੰਜਾਬ ਵਿੱਚ ਆਪ ਦੇ ਸਤਾਸੀਨ ਹੋਣ ਤੇ ਵੋਟ ਬੈਂਕ ਪੱਕਾ ਕਰਣ ਲਈ ਨਹੀਂ ਸਗੋਂ ਜਨ ਹਿੱਤ ਵਿੱਚ ਜਨਤਾ ਦੀਆਂ ਜਰੁਰਤਾਂ ਦੇ ਅਨੁਸਾਰ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।