Connect with us

ਪੰਜਾਬੀ

ਕੜਵਲ ਅਤੇ ਨੇ ਸਾਂਝੇ ਤੌਰ ’ਤੇ ਵਾਰਡ 47 ਵਿੱਚ 450 ਫੁੱਟ ਨਵੀਂ ਸੀਵਰੇਜ ਲਾਈਨ ਦਾ ਉਦਘਾਟਨ ਕੀਤਾ

Published

on

Karwal and jointly inaugurate 450 feet new sewerage line in Ward 47

ਲੁਧਿਆਣਾ ” ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਅਤੇ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਾਂਝੇ ਤੌਰ ’ਤੇ ਵਾਰਡ 47 ਵਿੱਚ 450 ਫੁੱਟ ਨਵੀਂ ਸੀਵਰੇਜ ਲਾਈਨ ਦਾ ਉਦਘਾਟਨ ਕੀਤਾ।

ਇਸ ਮੌਕੇ ਕੜਵਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਰਕਾਰ ਵਿਕਾਸ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਅੱਜ ਹਰ ਵਰਗ ਨੂੰ ਸਸਤੀ ਬਿਜਲੀ ਸਮੇਤ ਸਹੂਲਤਾਂ ਮਿਲਣ ਲੱਗ ਪਈਆਂ ਹਨ। ਜਿਸ ਕਾਰਨ ਲੋਕਾਂ ਨੇ 2022 ਵਿੱਚ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।

ਉਨਾਂ ਕਿਹਾ ਕਿ ਜਿਸ ਤੇਜੀ ਨਾਲ ਸੀ.ਐਮ ਚੰਨੀ ਦਿਨ ਰਾਤ ਕੰਮ ਕਰ ਰਹੇ ਹਨ। ਅੱਜ ਉਹ ਹਰ ਦੀ ਪਹਿਲੀ ਪਸੰਦ ਬਣ ਗਿਆ ਹੈ। ਲੋਕਾਂ ਨੇ ਇਹ ਵੀ ਕਹਿਣਾ ਸੁਰੂ ਕਰ ਦਿੱਤਾ ਹੈ ਕਿ ਜੇਕਰ ਚੰਨੀ ਪਹਿਲਾਂ ਮੁੱਖ ਮੰਤਰੀ ਬਣ ਜਾਂਦੇ ਤਾਂ ਅੱਜ ਕਾਂਗਰਸ ਪਾਰਟੀ ਦਾ ਆਧਾਰ ਹੋਰ ਮਜਬੂਤ ਹੋਣਾ ਸੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।

Facebook Comments

Trending