ਪੰਜਾਬੀ
ਲੁਧਿਆਣਾ ਪੂਰਬੀ ਤੋਂ ਸੰਜੇ ਤਲਵਾੜ ਨੇ ਮੀਟਿੰਗਾਂ ਤੇ ਘਰ-ਘਰ ਪ੍ਰਚਾਰ ਦੀ ਮੁਹਿੰਮ ਕੀਤੀ ਤੇਜ਼
Published
3 years agoon

ਲੁਧਿਆਣਾ : ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਉਮੀਦਵਾਰ ਸੰਜੇ ਤਲਵਾੜ ਦੇ ਹੱਕ ਵਿਚ ਹਲਕੇ ਅੰਦਰ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਤੇ ਘਰ-ਘਰ ਪ੍ਰਚਾਰ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ।
ਸ੍ਰੀ ਤਲਵਾੜ ਵਲੋਂ ਹਲਕਾ ਲੁਧਿਆਣਾ ਪੂਰਬੀ ‘ਚ 5 ਸਾਲਾਂ ‘ਚ ਕਰਵਾਏ ਵਿਕਾਸ ਬਦਲੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਤੱਕੜੀ ਤੇ ਝਾੜੂ ਵਾਲੇ ਉਮੀਦਵਾਰਾਂ ਨੂੰ ਲੁਧਿਆਣਾ ਪੂਰਬੀ ਵਿਚ ਹੋਏ ਵਿਕਾਸ ਤੇ ਨੁਕਤਾਚੀਨੀ ਕਰਨ ਦੀ ਬਜਾਏ ਅਪਣਾ ਰਿਪੋਰਟ ਕਾਰਡ ਪੇਸ਼ ਕਰਨ ਲਈ ਆਖਿਆ।
ਸ੍ਰੀ ਤਲਵਾੜ ਨੇ ਵਿਧਾਨ ਸਭਾ ਲੁਧਿਆਣਾ ਪੂਰਬੀ ਦੇ ਵਾਰਡ-11 ਪ੍ਰਚਾਰ ਕਰ ਰਮੇਸ਼ ਨਗਰ ਚੌਂਕ, ਮੇਜਰ ਧਰਮਸ਼ਾਲਾ ਵਿਚ ਜਨ ਸਭਾ ਤੇ ਟਿੱਬਾ ਰੋਡ ਤੇ ਯੂਥ ਦੀ ਰੈਲੀ ਵਿਚ ਸ਼ਾਮਿਲ ਸੈਂਕੜੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਵਾਰਡ ਨੰਬਰ 16 ਦੇ ਨਿਊ ਸੁਖਦੇਵ ਨਗਰ, ਮਹਾਜਨ ਵਿਹਾਰ, ਖੁਰਾਣਾ ਕਲੋਨੀ, ਜੀ .ਆਰ.ਡੀ ਕਲੋਨੀ, ਓਾਕਾਰ ਵਿਹਾਰ, ਸੈਕਟਰ – 32 ਏ. ਸਥਿਤ ਚਰਚ, ਵਾਰਡ ਨੰਬਰ 18, ਵਾਰਡ ਨੰਬਰ 17 ਸਥਿਤ ਤਾਜਪੁਰ ਰੋਡ ਅਤੇ ਈ.ਡਬਲਿਊ.ਐਸ. ਕਲੋਨੀ, ਵਾਰਡ ਨੰਬਰ 12 ਵਿਚ ਜਨਤਕ ਰੈਲੀਆਂ ਨੂੰ ਸੰਬੋਧਿਤ ਕੀਤਾ।
ਵਾਰਡ ਨੰਬਰ 2 ਵਿਚ ਆਪ ਛੱਡ ਕੇ ਘਰ ਵਾਪਿਸ ਪਰਤ ਕਾਂਗਰਸ ਵਿਚ ਸ਼ਾਮਿਲ ਹੋਏ ਪ੍ਰਮਿੰਦਰ ਦੀਪ ਜਿਉਣਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਸੰਜੈ ਤਲਵਾੜ ਨੇ ਕੀਤਾ। ਉਥੇ ਹੀ ਦੇਰ ਸ਼ਾਮ ਵਾਰਡ ਨੰਬਰ 19 ਦੇ ਗੁਰੂ ਅਰਜੁਨ ਦੇਵ ਨਗਰ ਇੱਥੇ ਲੀਨਾ ਟਪਾਰਿਆ ਦੀ ਅਗਵਾਈ ਹੇਠ ਮੁਬੰਈ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਟਾਰ ਪ੍ਰਚਾਰਕ ਸੰਜੈ ਨਿਰੁਪਮ ਤਲਵਾੜ ਦੀ ਜਿੱਤ ਦਾ ਇੱਕਤਰਫਾ ਫਤਵਾ ਦਿੱਤਾ।
You may like
-
ਵਿਧਾਇਕ ਛੀਨਾ ਵਲੋਂ ਆਯੁਸ਼ਮਾਨ ਭਾਰਤ CM ਸਿਹਤ ਬੀਮਾ ਦੇ ਕਾਰਡ ਬਣਾਉਣ ਦੀ ਅਪੀਲ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ
-
ਮਨਪ੍ਰੀਤ ਇਆਲੀ’ ਨੇ ਬਣਾਇਆ ਲਗਾਤਾਰ ਦੂਜੀ ਵਾਰ ਸਰਕਾਰ ਖ਼ਿਲਾਫ਼ ਜਿੱਤ ਦਾ ਰਿਕਾਰਡ
-
ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ