Connect with us

ਪੰਜਾਬੀ

ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਦੀ ਵਰਤੋਂ ਸੰਬੰਧੀ ਲਗਾਏ ਜਾਣ ਜਾਗਰੂਕ ਕੈੰਪ 

Published

on

Consumer awareness camps on the use of LPG cylinders

ਲੁਧਿਆਣਾ :   ਜਿਸ ਰਸੋਈ ਗੈਸ ਸਿਲੰਡਰ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ, ਉਸ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ, ਪਰ ਬਹੁਤੇ ਖਪਤਕਾਰਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਗੱਲਬਾਤ ਦੌਰਾਨ ਇਕ ਗੈਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਹਰ ਇਕ ਰਸੋਈ ਗੈਸ ਸਿਲੰਡਰ ‘ਤੇ ਉਸ ਦੀ ਮਿਆਦ ਖ਼ਤਮ ਹੋਣ ਦਾ ਮਹੀਨਾ ਤੇ ਸਾਲ ਲਿਖਿਆ ਹੁੰਦਾ ਹੈ।

ਗੈਸ ਕੰਪਨੀਆਂ ਵਲੋਂ ਸਾਲ ਨੂੰ ਚਾਰ ਤਿਮਾਹੀਆਂ ਵਿਚ ਵੰਡਦਿਆਂ ਏ,ਬੀ,ਸੀ,ਡੀ ਚਾਰ ਕੋਡ ਬਣਾਏ ਹੋਏ ਹਨ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਸਿਲੰਡਰ ‘ਤੇ ਏ-27 ਲਿਖਿਆ ਹੋਵੇਗਾ ਤਾਂ ਉਸ ਦੀ ਮਿਆਦ ਮਾਰਚ 2027 ਵਿਚ ਖ਼ਤਮ ਹੋ ਜਾਵੇਗੀ, ਜਿਸ ਤੋਂ ਬਾਅਦ ਉਸ ਰਸੋਈ ਗੈਸ ਸਿਲੰਡਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਪਰ ਬਹੁਤੇ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ।

ਗੱਲਬਾਤ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਮਿਆਦ ਖ਼ਤਮ ਹੋਣ ਤੋਂ ਬਾਅਦ ਸਿਲੰਡਰ ਨੂੰ ਮੁੜ ਤੋਂ ਟੈਸਟਿੰਗ ਆਦਿ ਲਈ ਪਲਾਂਟ ਵਿਚ ਭੇਜਿਆ ਜਾਂਦਾ ਹੈ ਅਤੇ ਸਾਰੀ ਜਾਂਚ ਪਰਖ ਕਰਨ ਤੋਂ ਬਾਅਦ 5 ਸਾਲ ਲਈ ਫਿਰ ਤੋਂ ਬਾਜ਼ਾਰ ‘ਚ ਉਤਾਰਿਆ ਜਾਂਦਾ ਹੈ।

ਇਸ ਸਬੰਧੀ ਵਪਾਰੀ ਆਗੂ ਨੇ ਗੈਸ ਕੰਪਨੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਪ੍ਰਸ਼ੰਸਾ ਕੀਤੀ ਅਤੇ ਇਹ ਕਿਹਾ ਕਿ ਗੈਸ ਏਜੰਸੀਆਂ ਅਤੇ ਕੰਪਨੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਕੈਂਪ ਲਗਾਤਾਰ ਹੀ ਲਗਾਏ ਜਾਣ ਤਾਂਕਿ ਖਪਤਕਾਰਾਂ ਨੂੰ ਰਸੋਈ ਗੈਸ ਦੀ ਵਰਤੋਂ ਸੰਬੰਧੀ ਪੂਰੀ ਜਾਣਕਾਰੀ ਮਿਲ ਸਕੇ।

Facebook Comments

Trending