Connect with us

ਖੇਤੀਬਾੜੀ

ਪੀਏਯੂ ਨੇ ਮੋਟੇ ਅਨਾਜਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ

Published

on

PAU organized an awareness camp about coarse grains
ਲੁਧਿਆਣਾ :  ਪੀ ਏ ਯੂ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਐਪਰਲ ਅਤੇ ਟੈਕਸਟਾਈਲ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਮੋਟੇ ਅਨਾਜ ਅਤੇ ਇਸ ਦੇ ਲਾਭਾਂ ਬਾਰੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਵਿਚ “ਸ਼੍ਰੀ ਅੰਨਾ ਗ੍ਰਾਮ ਪ੍ਰੋਗਰਾਮ” ਦੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਖੇਤੀਬਾੜੀ ਵਿੱਚ ਔਰਤਾਂ ਯੋਜਨਾ ਤਹਿਤ ਲਾਇਆ ਗਿਆ। ਇਸ ਕੈਂਪ ਵਿੱਚ 30 ਦੇ ਕਰੀਬ ਕਿਸਾਨ ਔਰਤਾਂ ਨੇ ਭਾਗ ਲਿਆ।
ਵਿਸ਼ੇ ਬਾਰੇ ਪੀ ਏ ਯੂ ਦੇ ਮਾਹਿਰ ਡਾ. ਰਿਤੂ ਮਿੱਤਲ ਗੁਪਤਾ ਨੇ ਭਾਗ ਲੈਣ ਵਾਲਿਆਂ ਨੂੰ ਮੋਟੇ ਅਨਾਜਾਂ ਦੇ ਪੌਸ਼ਟਿਕ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਇਸ ਤੇ ਆਧਾਰਿਤ ਭੋਜਨ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਡਾ: ਸੁਮੀਤ ਗਰੇਵਾਲ ਨੇ ਕਿਸਾਨਾਂ ਨੂੰ ਮੋਟੇ ਅਨਾਜਾਂ ਦੇ ਉਤਪਾਦਨ ਅਤੇ ਸੁਚਾਰੂ ਮੰਡੀਕਰਨ ਲਈ ਉਹਨਾਂ ਦੀ ਪ੍ਰੋਸੈਸਿੰਗ ਵੱਲ ਧਿਆਨ ਦੇਣ ਲਈ ਕਿਹਾ।
ਭਾਗੀਦਾਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਪੌਸ਼ਟਿਕ ਸੁਰੱਖਿਆ ਲਈ ਰਸੋਈ ਬਗੀਚੀ ਅਤੇ ਛੱਤ ਦੇ ਉੱਪਰ ਦੇ ਬਗੀਚਿਆਂ ਲਈ ਵੀ ਪ੍ਰੇਰਿਤ ਕੀਤਾ ਗਿਆ। ਪਿੰਡ ਦੀਆਂ ਕਿਸਾਨ ਔਰਤਾਂ ਨੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਬਾਜਰੇ ਸਬੰਧੀ ਸਿਖਲਾਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਈ। ਪਿੰਡ ਦੇ ਸਰਪੰਚ ਲਾਲ ਸਿੰਘ ਨੇ ਆਈਸ ਸਮਾਗਮ ਲਈ ਪੀਏਯੂ ਦੇ ਮਾਹਿਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਮੋਟੇ ਅਨਾਜਾਂ ਬਾਰੇ ਜਾਗਰੁਕ ਕੀਤਾ।

Facebook Comments

Trending