Connect with us

ਪੰਜਾਬੀ

ਸਾਈਬਰ ਧੋਖਾਧੜੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੱਲ੍ਹ ਤੋਂ

Published

on

Special awareness camps will be organized from tomorrow to make people aware of cyber fraud

ਲੁਧਿਆਣਾ :  ਲੀਡ ਬੈਂਕ ਲੁਧਿਆਣਾ ਦੇ ਦਫਤਰ ਵਿਖੇ ਭਾਰਤੀ ਰਿਜ਼ਰਵ ਬੈਂਕ ਅਤੇ ਐੱਸ .ਐੱਲ. ਬੀ .ਸੀ  ਪੰਜਾਬ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ 1 ਨਵੰਬਰ 2022 ਤੋਂ 30 ਨਵੰਬਰ 2022 ਤੱਕ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਸਬੰਧੀ ਮੀਟਿੰਗ ਕੀਤੀ ਗਈ। ਇਸ ਸਬੰਧੀ ਐਲ.ਡੀ.ਐਮ ਨੇ ਦੱਸਿਆ ਕਿ ਨਵੰਬਰ 2022 ਵਿੱਚ 5 ਟਾਊਨ ਹਾਲ ਮੀਟਿੰਗਾਂ ਜ਼ਿਲ੍ਹਾ ਹੈੱਡ ਕੁਆਟਰ ਲੁਧਿਆਣਾ ਵਿਖੇ ਕੀਤੀਆਂ ਜਾਣਗੀਆਂ। ਪਹਿਲੀ ਟਾਊਨ ਹਾਲ ਮੀਟਿੰਗ 1.11.2022 ਨੂੰ ਸਵੇਰੇ 11.30 ਵਜੇ ਪੰਜਾਬ ਟ੍ਰੇਡ ਸੈਂਟਰ  ਵਿਖੇ ਹੋਵੇਗੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਂਕਾਂ ਵੱਲੋਂ ਨਵੰਬਰ 2022 ਵਿੱਚ ਵੱਖ-ਵੱਖ ਬੈਂਕ ਸ਼ਾਖਾਵਾਂ ਨੂੰ ਅਲਾਟ ਕੀਤੇ 359 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ। ਅਜਿਹੇ ਕੈਂਪਾਂ ਅਤੇ ਟਾਊਨ ਹਾਲ ਮੀਟਿੰਗਾਂ ਦਾ ਉਦੇਸ਼ ਆਮ ਲੋਕਾਂ ਵਿੱਚ ਵਿੱਤੀ ਗਾਹਕਾਂ ਦੇ ਅਧਿਕਾਰਾਂ, ਅੰਦਰੂਨੀ ਸ਼ਿਕਾਇਤਾਂ ਦੇ ਨਿਵਾਰਣ ਦੇ ਨਾਲ-ਨਾਲ ਆਰਬੀਆਈ ਦੇ ਵਿਕਲਪਿਕ ਸ਼ਿਕਾਇਤ ਨਿਵਾਰਣ ਵਿਧੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸੁਰੱਖਿਅਤ ਬੈਂਕਿੰਗ ਅਭਿਆਸ ਅਤੇ ਸੁਰੱਖਿਅਤ ਡਿਜੀਟਲ ਲੈਣ-ਦੇਣ ਅਤੇ ਧੋਖਾਧੜੀ ਵਾਲੇ ਡਿਜੀਟਲ ਲੈਣ-ਦੇਣ ਦੀਆਂ ਵੱਧ ਰਹੀਆਂ ਘਟਨਾਵਾਂ ਤੋਂ ਜਨਤਾ ਦੀ ਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

Facebook Comments

Trending